ਕਾਂਗਰਸ ਦਾ ਕਾਟੋ- ਕਲੇਸ਼ ਜਾਰੀ
ਕੈਪਟਨ ਅਮਰਿੰਦਰ ਸਿੰਘ ਤਿੰਨ ਮੈਂਬਰੀ ਕਮੇਟੀ ਨਾਲ ਕਰਨਗੇ ਮੁਲਾਕਾਤ
ਕੈਪਟਨ ਦੇ ਮਾਸਟਰਸਟ੍ਰੋਕ ਨਾਲ ਵਿਰੋਧੀ ਖੇਮੇ ਵਿੱਚ ਆਈ ਭਾਰੀ ਨਿਰਾਸ਼ਾ
ਕੌਮੀ ਪੱਧਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਹੋਇਆ ਹੋਰ ਉੱਚਾ

ਨਵੀਂ ਦਿੱਲੀ, 4ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਲੇਖਾ-ਜੋਖਾ ਲੈ ਕੇ ਦਿੱਲੀ ਪਹੁੰਚ ਗਏ ਹਨ।ਉਹਨਾਂ ਨੇ ਉਥੇ ਆਪਣੇ ਹਮਾਇਤੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਅੱਜ ਉਹ 11 ਵਜੇ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨਗੇ । ਉਹ ਆਪਣਿਆਂ ਅਤੇ ਵਿਰੋਧੀਆਂ ਸਾਰਿਆਂ ਦੀ ਕਾਰਗੁਜ਼ਾਰੀ ਦਾ ਖੁੱਲ ਕੇ ਲੇਖਾ-ਜ਼ੋਖਾ ਪੇਸ਼ ਕਰਨਗੇ। ਅੱਜ ਕਮੇਟੀ ਦੀਆਂ ਮੀਟਿੰਗਾਂ ਦਾ ਅਖੀਰਲਾ ਦਿਨ ਹੈ,ਇਸ ਤੋਂ ਬਾਅਦ ਕਮੇਟੀ ਨੂੰ ਕੋਈ ਨਹੀਂ ਮਿਲੇਗਾ।
ਕਮੇਟੀ ਆਪਣੀ ਰਿਪੋਰਟ ਤਿਆਰ ਕਰਕੇ ਕਾਂਗਰਸ ਦੀ ਐਕਟਿਵ ਪ੍ਰਧਾਨ ਸੋਨਿਆ ਗਾਂਧੀ ਨੂੰ ਸੌਂਪੇਗੀ। ਇਹ ਵੀ ਪੱਤਾ ਲੱਗਿਆ ਹੈ ਕਿ ਕਮੇਟੀ ਦੇ ਮੈਂਬਰ ਮਲਕਅਰਜ਼ਨ ਖੜਗੇ ਉਹ ਆਪਣੇ ਪਿੰਡ ਵਾਪਸ ਜਾ ਰਹੇ ਹਨ ਅਤੇ ਮੰਗਲਵਾਰ ਨੂੰ ਵਾਪਸ ਆਉਣਗੇ । ਇਸਤੋਂ ਬਾਅਦ ਉਹ ਰਿਪੋਰਟ ਦੇ ਦਸਤਕ ਕਰਕੇ ਰਿਪੋਰਟ ਸੋਨਿਆ ਗਾਂਧੀ ਅੱਗੇ ਪੇਸ਼ ਕਰਨਗੇ।
ਇਸ ਘਟਨਾਕ੍ਰਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਉਪਰ ਨਜ਼ਰ ਆ ਰਿਹਾ ਹੈ, ਕਿਉਂਕਿ ਉਹ ਦਿੱਲੀ ਜਾਣ ਤੋਂ ਪਹਿਲਾਂ ਮਾਸਟਰਸਟ੍ਰੋਕ ਖੇਡ ਗਏ। ਉਹ ਆਪ ਦੇ ਤਿੰਨ ਬਾਗੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ,ਪਿਰਮਿਲ ਸਿੰਘ ਭਦੌੜ,ਜਗਦੇਵ ਸਿੰਘ ਕਮਾਲੂ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਗਏ।

ਜਿਸ ਨਾਲ ਉਹਨਾਂ ਦਾ ਕੌਮੀ ਪੱਧਰ ਤੇ ਕੱਦ ਹੋਰ ਵੀ ਉੱਚਾ ਹੋ ਗਿਆ ਹੈ। ਇਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰਕੇ ਉਹਨਾਂ ਦੀ ਪ੍ਰਸ਼ੰਸ਼ਾਂ ਕੀਤੀ ਹੈ।
ਇਸ ਮਾਸਟਰਸਟ੍ਰੋਕ ਕਾਰਨ ਉਹਨਾਂ ਦੇ ਵਿਰੋਧੀਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।






















