• Latest
  • Trending
ਕੈਪਟਨ ਅਮਰਿੰਦਰ ਨੇ ਆਜ਼ਾਦੀ ਦਿਵਸ ਮੌਕੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨਾਲ ਬਿਤਾਇਆ ਸਮਾਂ 

ਕੈਪਟਨ ਅਮਰਿੰਦਰ ਨੇ ਆਜ਼ਾਦੀ ਦਿਵਸ ਮੌਕੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨਾਲ ਬਿਤਾਇਆ ਸਮਾਂ 

9 years ago
“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ” — ਭਾਈ ਦਵਿੰਦਰ ਸਿੰਘ ਸੋਢੀ

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ” — ਭਾਈ ਦਵਿੰਦਰ ਸਿੰਘ ਸੋਢੀ

4 hours ago
ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ: ਭਾਈ ਦਵਿੰਦਰ ਸਿੰਘ ਸੋਢੀ

ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ: ਭਾਈ ਦਵਿੰਦਰ ਸਿੰਘ ਸੋਢੀ

4 hours ago
ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਹਵਾ ‘ਚ ਫਸੀ, 17 ਜ਼ਖ਼ਮੀ

ਥਾਈਲੈਂਡ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਹਵਾ ‘ਚ ਫਸੀ, 17 ਜ਼ਖ਼ਮੀ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

5 hours ago
ਸਰਕਾਰ ਨੇ ਮੈਟਾ ਦੀ ਗਲੋਬਲ ਟੀਮ ਨੂੰ ਕੀਤਾ ਤਲਬ, ਮੰਗਿਆ ਸਪੱਸ਼ਟੀਕਰਨ

ਸਰਕਾਰ ਨੇ ਮੈਟਾ ਦੀ ਗਲੋਬਲ ਟੀਮ ਨੂੰ ਕੀਤਾ ਤਲਬ, ਮੰਗਿਆ ਸਪੱਸ਼ਟੀਕਰਨ

5 hours ago
ਜਲੰਧਰ: ਗੁਪਤ ਸੂਚਨਾ ‘ਤੇ ਰੇਡ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ ‘ਤੇ ਫਾਇਰਿੰਗ

ਜਲੰਧਰ: ਗੁਪਤ ਸੂਚਨਾ ‘ਤੇ ਰੇਡ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ ‘ਤੇ ਫਾਇਰਿੰਗ

5 hours ago
ਭਾਰਤ-ਸ੍ਰੀਲੰਕਾ ਟੈਸਟ ਸੀਰੀਜ਼: ਸ਼੍ਰੀਲੰਕਾ ਪੁੱਜੀ ਟੀਮ ਇੰਡੀਆ

ਭਾਰਤ-ਸ੍ਰੀਲੰਕਾ ਟੈਸਟ ਸੀਰੀਜ਼: ਸ਼੍ਰੀਲੰਕਾ ਪੁੱਜੀ ਟੀਮ ਇੰਡੀਆ

6 hours ago
ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਚਾਰ ਪੈਟਰੋਲ ਬੰਬਾਂ ਤੇ 3 ਪਿਸਤੌਲਾਂ ਸਮੇਤ 9 ਕਾਬੂ

ਅੰਮ੍ਰਿਤਸਰ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਚਾਰ ਪੈਟਰੋਲ ਬੰਬਾਂ ਤੇ 3 ਪਿਸਤੌਲਾਂ ਸਮੇਤ 9 ਕਾਬੂ

6 hours ago
ਗੈਂਗਸਟਰਾਂ ‘ਤੇ ਵਾਰ ਦਾ 196ਵਾਂ ਦਿਨ: ਪੰਜਾਬ ਪੁਲਿਸ ਵੱਲੋਂ 676 ਥਾਈਂ ਛਾਪੇਮਾਰੀ; 516 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 196ਵਾਂ ਦਿਨ: ਪੰਜਾਬ ਪੁਲਿਸ ਵੱਲੋਂ 676 ਥਾਈਂ ਛਾਪੇਮਾਰੀ; 516 ਕਾਬੂ

6 hours ago
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ; ਰਾਜਨੀਤੀ ਨੂੰ ਸਮਝਣ ਅਤੇ ਜੀਵਨ ਲਈ ਟੀਚੇ ਨਿਰਧਾਰਤ ਕਰਨ ਦੀ ਦਿੱਤੀ ਸਲਾਹ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ; ਰਾਜਨੀਤੀ ਨੂੰ ਸਮਝਣ ਅਤੇ ਜੀਵਨ ਲਈ ਟੀਚੇ ਨਿਰਧਾਰਤ ਕਰਨ ਦੀ ਦਿੱਤੀ ਸਲਾਹ

6 hours ago
ਪੰਜਾਬ ਰਾਜ ਵਿੱਚ ਐਸਆਈਆਰ 2026 ਤਹਿਤ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਨੇਪਰੇ ਚੜ੍ਹਿਆ- ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ

ਪੰਜਾਬ ਰਾਜ ਵਿੱਚ ਐਸਆਈਆਰ 2026 ਤਹਿਤ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਨੇਪਰੇ ਚੜ੍ਹਿਆ- ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ

6 hours ago
ਈ-20 ਪੈਟਰੋਲ ਨਾਲ ਵਾਹਨਾਂ ਦੇ ਨੁਕਸਾਨ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ

ਈ-20 ਪੈਟਰੋਲ ਨਾਲ ਵਾਹਨਾਂ ਦੇ ਨੁਕਸਾਨ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ

7 hours ago
Hindi News
English News
Wednesday, August 5, 2026
No Result
View All Result
25 °c
Chandigarh
29 ° Wed
28 ° Thu
27 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੈਪਟਨ ਅਮਰਿੰਦਰ ਨੇ ਆਜ਼ਾਦੀ ਦਿਵਸ ਮੌਕੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨਾਲ ਬਿਤਾਇਆ ਸਮਾਂ 

August 14, 2017
in ਪੰਜਾਬ
ਕੈਪਟਨ ਅਮਰਿੰਦਰ ਨੇ ਆਜ਼ਾਦੀ ਦਿਵਸ ਮੌਕੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨਾਲ ਬਿਤਾਇਆ ਸਮਾਂ 

ਟਿੱਬਰੀ ਛਾਉਣੀ (ਗੁਰਦਾਸਪੁਰ), 14 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਰਹੱਦ ਉੱਤੇ ਸਿੱਖ ਰੈਜੀਮੈਂਟ ਦੀ 3 ਬਟਾਲੀਅਨ ਦੇ ਫੌਜੀਆਂ ਨਾਲ ਜਿਉਂ ਹੀ ਰੈਜੀਮੈਂਟ ਦੇ ‘ਵੱਡੇ ਖਾਣੇ’ ਵਿਚ ਸ਼ਾਮਲ ਹੋਏ ਤਾਂ ਲਗਦਾ ਸੀ ਕਿ ਸਮਾਂ ਆਪਣੇ ਆਪ ਉਸ ਪੁਰਾਣੇ ਸਮੇਂ ਦੇ ਨਿੱਘੇ ਦੌਰ ਵਿਚ ਪਹੁੰਚ ਗਿਆ ਹੈ। ਜਿਉਂ ਹੀ ਫੌਜੀਆਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਤਾਂ ਉਹ ਆਪਣੇ ਪੁਰਾਣੇ ਸਮੇਂ ਦੇ ਦੌਰ ਵਿਚ ਪਹੁੰਚ ਗਏ ਜਦੋਂ ਉਹ ਬਾਕੀ ਫੌਜੀਆਂ ਵਾਂਗ ਇਕ ਸਰਗਰਮ ਫੌਜੀ ਸਨ। ਉਨਾਂ ਦੇ ਫੌਜ ਪ੍ਰਤੀ ਪ੍ਰੇਮ ਨੇ ਹੀ ਉਨਾਂ ਨੂੰ ਵਾਪਸ ਫੌਜੀਆਂ ਵਿਚ ਜਾਣ ਲਈ ਮਜ਼ਬੂਰ ਕੀਤਾ। ਉਨਾਂ ਦਾ ਫੌਜ ਪ੍ਰਤੀ ਪ੍ਰੇਮ ਹੀ ਉਨਾਂ ਨੂੰ ਆਪਣੀ ਅਰਾਮ ਭਰੀ ਜ਼ਿੰਦਗੀ ਛੱਡੇ ਕੇ ਘਰ ਤੋਂ ਦੂਰ ਜਾ ਕੇ ਫੌਜੀਆਂ ਨਾਲ ਘੁਲਣ ਮਿਲਣ ਅਤੇ ਉਨਾਂ ਨਾਲ ਰਾਤ ਗੁਜ਼ਾਰਣ ਲਈ ਪ੍ਰੇਰਿਤ ਕਰਦਾ ਹੈ। ਇਸੇ ਕਰਕੇ ਹੀ ਉਨਾਂ ਨੇ ਪੱਛਮੀ ਸੈਕਟਰ ਦੀ ਕਿਸੇ ਬਿਆਬਾਨ ਥਾਂ ਉੱਤੇ 70ਵੇਂ ਆਜ਼ਾਦੀ ਦਿਵਸ ਮੌਕੇ ਫੌਜੀਆਂ ਨਾਲ ਰਾਤ ਗੁਜ਼ਾਰੀ।
ਪੂਰਾ-ਸੂਰਾ ਫੌਜੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਇਕ ਮੁਕੰਮਲ ਫੌਜੀ ਆਖਦੇ ਹਨ। 75 ਸਾਲ ਦੀ ਉਮਰ ਵਿਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਇੱਕ ਯੁਵਾ ਫੌਜੀ ਨਹੀਂ ਹਨ ਪਰ ਉਹ ਅਜੇ ਵੀ ਧੁਰ ਦਿਲੋਂ ਇੱਕ ਫੌਜੀ ਹੀ ਹਨ ਜਿਨਾਂ ਦਾ ਪਹਿਲਾ ਪਿਆਰ ਫੌਜ ਹੀ ਹੈ। ਇਸੇ ਕਰਕੇ ਹੀ ਉਨਾਂ ਨੇ 14 ਅਗਸਤ, 2017 ਦੀ ਰਾਤ ਸਿੱਖ ਬਟਾਲੀਅਨ ਦੇ ਫੌਜੀਆਂ ਨਾਲ ਗੁਜ਼ਾਰਨ ਦਾ ਸਮਾਂ ਚੁਣਿਆ। ਇੱਕ ਫੌਜੀ ਅਫਸਰ ਹੁੰਦੇ ਹੋਏ ਉਹ ਇਸੇ ਬਟਾਲੀਅਨ ਨਾਲ ਸਬੰਧਤ ਸਨ।
ਕੈਪਟਨ ਅਮਰਿੰਦਰ ਸਿੰਘ ਲਈ ਇਹ ਸਮਾਂ ਪਿਛਲੇ ਇਤਿਹਾਸ ਵਿਚ ਚਲੇ ਜਾਣ ਵਰਗਾ ਸੀ। ਉਨਾਂ ਨੇ ਦਹਾਕਿਆਂ ਬਾਅਦ ਪਹਿਲੀ ਵਾਰੀ ਆਪਣੀ ‘ਨੇਤਾ’ ਵਾਲੀ ਛਵੀ ਨੂੰ ਪਰੇ ਰੱਖ ਕੇ ਉਹ ਇਸ ਵੱਡੇ ਖਾਣੇ ਵਿਚ ਸ਼ਾਮਲ ਹੋਏ ਭਾਵੇਂ ਕਿ ਉਹ ਆਪਣੇ ਮਨੋਂ ਕਦੇ ਵੀ ਇਸ ਤੋਂ ਦੂਰ ਵੀ ਨਾ ਰਹੇ। ਇਸ ਲਗਾਵ ਦਾ ਕਾਰਨ ਸਿਰਫ ਇਹੋ ਹੈ ਕਿ ਉਹ ਹਮੇਸ਼ਾਂ ਹੀ ਆਪਣੇ ਮਨੋਂ ਭਾਰਤੀ ਫੌਜ ਨਾਲ ਜੁਡ਼ੇ ਰਹੇ ਹਨ ਭਾਵੇਂ ਕਿ ਉਹ ਅਨੇਕਾਂ ਵਰਿਆਂ ਤੋਂ ਇਸ ਵਿਚ ਸਰਗਰਮ ਨਹੀਂ ਹਨ। ਇਕ ਫੌਜੀ ਇਤਿਹਾਸਕਾਰ ਵਜੋਂ ਉਹ ਲਗਾਤਾਰ ਫੌਜ ਦੇ ਨਾਲ ਜੁਡ਼ੇ ਹੋਏ ਹਨ। ਉਨਾਂ ਨੇ ਆਪਣੀਆਂ ਬਹੁਤ ਸਾਰੀਆਂ ਹਰਮਨਪਿਆਰੀਆਂ ਕਿਤਾਬਾਂ ਵਿਚ ਫੌਜ ਦੇ ਅਨੇਕਾਂ ਤੱਥਾਂ ਨੂੰ ਸਮੋਇਆ ਹੈ। ਇਸ ਕਰਕੇ ਇਸ ਗੱਲ ਵਿਚ ਹੈਰਾਨ ਹੋਣ ਵਾਲੀ ਕੋਈ ਵੀ ਗੱਲ ਨਹੀਂ ਹੈ ਕਿ ਉਨਾਂ ਨੇ ਕਦੇ ਵੀ ਆਪਣੇ ਆਪ ਨੂੰ ਫੌਜ ਤੋਂ ਦੂਰ ਨਹੀਂ ਮੰਨਿਆ।
ਨਾ ਕੇਵਲ ਮੁੱਖ ਮੰਤਰੀ ਲਈ ਸਗੋਂ ਇਸ ਮੌਕੇ ਕੈਂਪ ਸਟੇਸ਼ਨ ਵਿਚ ਜੁਡ਼ੇ ਹਰੇਕ ਫੌਜੀ ਲਈ ਇਹ ਇੱਕ ਖੁਸ਼ੀਆਂ ਭਰਿਆ ਮੌਕਾ ਸੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ‘ਇੱਕ ਰਾਤ ਦਾ ਘਰ’ ਸੀ। ਇਸ ਮੌਕੇ ਫੌਜੀਆਂ ਨੇ ਬੈਂਡ ਅਤੇ ਭੰਗਡ਼ੇ ਨਾਲ ਮੌਜ ਮਸਤੀ ਕਰਨ ਤੋਂ ਇਲਾਵਾ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਜਿਸ ਤੋਂ ਬਾਅਦ ਉਨਾਂ ਇਕੱਠਿਆਂ ਹੀ ਖਾਣਾ ਖਾਦਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਸੰਖੇਪ ਵਿਚ ਜਾਣ-ਪਛਾਣ ਕਰਾਈ ਗਈ ਅਤੇ ਇਸ ਮੌਕੇ ਗਤਕਾ ਵੀ ਹੋਇਆ। ਮੁੱਖ ਮੰਤਰੀ ਨੇ ਪੂਰੀ ਤਰਾਂ ਆਪਣੇ ਆਪ ਨੂੰ ਇਸ ਸਮਾਰੋਹ ਵਿਚ ਲੀਨ ਕਰਨ ਲਿਆ।
ਇਸ ਮੌਕੇ ਇੱਕ ਫੌਜੀ ਨੇ ਆਖਿਆ, ‘‘ਇਹ ਕਈਆਂ ਪੱਖਾਂ ਤੋਂ ਸਾਡੇ ਲਈ ਇੱਕ ਵਿਸ਼ੇਸ਼ ਦਿਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਮੌਕਾ ਸਾਡੇ ਲਈ ਯਾਦਗਾਰੀ ਬਣਾ ਦਿੱਤਾ ਹੈ।’’
ਇੱਕ ਭਦਰ ਪੁਰਸ਼ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਸਤੇ ਇਹ ਇੱਕ ਵਿਸ਼ੇਸ਼ ਮੌਕਾ ਬਣਾਉਣ ਦੇ ਲਈ ਉੱਥੋਂ ਦੇ ਫੌਜੀਆਂ ਨੂੰ ਸਿਹਰਾ ਦਿੱਤਾ। ਉਨਾਂ ਕਿਹਾ, ‘‘ਮੈਂ ਇਸ ਰਾਤ ਨੂੰ ਕਦੇ ਵੀ ਭੁੱਲ ਨਹੀਂ ਸਕਦਾ। ਇਸ ਨੇ ਮੇਰੀਆਂ ਉਸ ਵੇਲੇ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਹਨ ਜਦੋਂ ਮੈਂ ਇਸ ਰੈਜ਼ੀਮੈਂਟ ਦਾ ਹਿੱਸਾ ਸੀ ਪਰ ਇਸ ਦੇ ਨਾਲ ਹੀ ਇਸ ਮੌਕੇ ਨੇ ਨਵੀਂਆਂ ਯਾਦਾਂ ਬੁਣ ਦਿੱਤੀਆਂ ਹਨ ਜੋ ਹਮੇਸ਼ਾਂ ਹੀ ਮੇਰੇ ਆਖਰੀ ਸਾਹਾਂ ਤੱਕ ਮੇਰੇ ਦਿਲ ਦਿਮਾਗ ਵਿਚ ਰਹਿਣਗੀਆਂ।’’
3 ਸਿੱਖ ਰੈਜੀਮੈਂਟ ਦੇ ਫੌਜੀਆਂ ਲਈ ਇਹ ‘ਵੱਡਾ ਖਾਣਾ’ ਬਹੁਤ ਹੀ ਰੁਝੇਵਿਆਂ ਭਰਿਆ ਸੀ। ਹਨੇਰੀ ਰਾਤ ਵਿਚ ਚਮਕਦੇ ਤਾਰਿਆਂ ਦੇ ਹੇਠ ਇਕੱਠੇ ਹੋਏ ਫੌਜੀ ਆਪਣੇ ਸਾਥੀਆਂ ਨਾਲ ਖੁਸ਼ੀ ਮਨਾ ਰਹੇ ਸਨ ਅਤੇ ਉਨਾਂ ਨੂੰ ਵਧਾਈ ਦੇ ਰਹੇ ਸਨ।
ਇਸ ਮੌਕੇ ਬਟਾਲੀਅਨ ਦੇ ਮੌਜੂਦਾ ਅਤੇ ਬੀਤੇ ਸਮੇਂ ਦੀਆਂ ਗੱਲਾਂ ਚਲਦੀਆਂ ਰਹੀਆਂ ਅਤੇ ਰਾਤ ਭਰ ਠਹਾਕੇ ਲੱਗਦੇ ਰਹੇ। ਇਹ ਸਾਰਾ ਸਿਲਸਿਲਾ ਪਹੁ-ਫੁਟਾਲੇ ਤੱਕ ਚਲਦਾ ਰਿਹਾ ਜੋ ਕਿ ਆਜ਼ਾਦੀ ਦਿਵਸ ਦੀ 70ਵੀਂ ਵਰੇਗੰਢ ਨੂੰ ਸਮਰਪਿਤ ਸੀ।
ਭਾਵੇਂ 15 ਅਗਸਤ, 2017 ਦਾ ਨਵਾਂ ਦਿਨ ਚਡ਼ਣ ਲਈ ਕਈ ਘੰਟੇ ਬਾਕੀ ਸਨ ਪਰ ਕੈਪਟਨ ਅਮਰਿੰਦਰ ਸਿੰਘ ਤਾਂ ਸਪੱਸ਼ਟ ਤੌਰ ’ਤੇ ਇਨਾਂ ਪਲਾਂ ਲਈ ਹੀ ਹਾਜ਼ਰ ਸਨ। ਉਨਾਂ ਦੇ ਚਿਹਰੇ ’ਤੇ ਫਿਰ ਰਹੀ ਮੁਸਕਾਨ ਇਸ ਸਮੇਂ ਦੌਰਾਨ ਲਗਾਤਾਰ ਵਧਦੀ ਗਈ ਅਤੇ ਭਾਵਨਾਵਾਂ ਨੂੰ ਛਿਪਾਉਣਾ ਮੁਸ਼ਕਲ ਹੋ ਗਿਆ ਸੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ” — ਭਾਈ ਦਵਿੰਦਰ ਸਿੰਘ ਸੋਢੀ

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ” — ਭਾਈ ਦਵਿੰਦਰ ਸਿੰਘ ਸੋਢੀ

by Ankit
August 4, 2026
0

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ...

ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ: ਭਾਈ ਦਵਿੰਦਰ ਸਿੰਘ ਸੋਢੀ

ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ: ਭਾਈ ਦਵਿੰਦਰ ਸਿੰਘ ਸੋਢੀ

by Jaspreet Kaur
August 4, 2026
0

ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 4, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 4 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਜਲੰਧਰ: ਗੁਪਤ ਸੂਚਨਾ ‘ਤੇ ਰੇਡ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ ‘ਤੇ ਫਾਇਰਿੰਗ

ਜਲੰਧਰ: ਗੁਪਤ ਸੂਚਨਾ ‘ਤੇ ਰੇਡ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ ‘ਤੇ ਫਾਇਰਿੰਗ

by Jaspreet Kaur
August 4, 2026
0

ਜਲੰਧਰ: ਗੁਪਤ ਸੂਚਨਾ 'ਤੇ ਰੇਡ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ 'ਤੇ ਫਾਇਰਿੰਗ ਜਲੰਧਰ, 4 ਅਗਸਤ 2026 (ਵਿਸ਼ਵ ਵਾਰਤਾ): ਜਲੰਧਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ” — ਭਾਈ ਦਵਿੰਦਰ ਸਿੰਘ ਸੋਢੀ

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ” — ਭਾਈ ਦਵਿੰਦਰ ਸਿੰਘ ਸੋਢੀ

by Ankit
August 4, 2026
0

“ਗੁਰੂ ਦੀ ਗੋਲਕ ਨੂੰ ਹਰ ਸਾਲ 1.6 ਕਰੋੜ ਰੁਪਏ ਦਾ ਨੁਕਸਾਨ, ਸ਼੍ਰੋਮਣੀ ਕਮੇਟੀ ਦੇ ਸਪੱਸ਼ਟੀਕਰਨ ਨੇ ਕਿਸੇ ਸਵਾਲ ਦਾ ਜਵਾਬ...

Most Popular

‘ਯੁੱਧ ਨਸ਼ਿਆਂ ਵਿਰੁੱਧ’ ਦੇ 17 ਮਹੀਨੇ: 3472 ਕਿੱਲੋ ਹੈਰੋਇਨ ਸਮੇਤ 75 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

‘ਯੁੱਧ ਨਸ਼ਿਆਂ ਵਿਰੁੱਧ’ ਦੇ 17 ਮਹੀਨੇ: 3472 ਕਿੱਲੋ ਹੈਰੋਇਨ ਸਮੇਤ 75 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

by Ankit
3 days ago
0

'ਯੁੱਧ ਨਸ਼ਿਆਂ ਵਿਰੁੱਧ' ਦੇ 17 ਮਹੀਨੇ: 3472 ਕਿੱਲੋ ਹੈਰੋਇਨ ਸਮੇਤ 75 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ — ਪੁਲਿਸ ਟੀਮਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 