
ਜੈਤੋ, 11 ਜੂਨ ( ਪਰਾਸ਼ਰ )ਸਮਾਜ ਸੇਵੀ ਡਾ: in ਵੀਨਾ ਗਰਗ, ਜੋ ਸਮਾਜ ਨੂੰ ਸਿਹਤਮੰਦ ਬਣਾਉਣ ਵਿੱਚ ਲੱਗੀ ਹੋਈ ਹੈ,ਹਰ ਉਸ ਔਰਤ ਤੱਕ ਪਹੁੰਚਣ ਵਿੱਚ ਲੱਗੀ ਹੋਈ ਹੈ ਜੋ ਇੱਕ ਔਰਤ ਹੋਣ ਦੀ ਮਹੱਤਤਾ ਤੋਂ ਅਣਜਾਣ ਹੈ। ਔਰਤ ਬ੍ਰਹਿਮੰਡ ਦੀ ਮਾਂ ਹੈ। ਉਹ ਕਿਸੇ ਵੀ ਉੱਚੇ ਤੋਂ ਉੱਚੇ ਅਹੁਦੇ ਤੇ ਵਿਰਾਜਮਾਨ ਹੋਵੇ ਭਾਵੇਂ ਉਹ ਜੀਵਨ ਦੇ ਨੀਵੇਂ ਤੋਂ ਨੀਵੇਂ ਪੱਧਰ ਤੇ ਜੀਵਨ ਬਿਤਾ ਰਹੀ ਹੋਵੇਪਰ ਦੋਵੇਂ ਸਰੀਰਕ ਪੱਧਰ’ ਤੇ ਬਰਾਬਰ ਹਨ ਦੋਵੇਂ ਕਿਸਮਾਂ ਦੀਆਂ ਔਰਤਾਂਂ ਸਮਾਜ ਦੀ ਸਿਰਜਣਾ ਵਿਚ ਬਰਾਬਰ ਦੀਆਂ ਸਾਂਝੀਦਾਰ ਹਨ |
ਡਾ: ਵੀਨਾ ਗਰਗ ਦਾ ਕਹਿਣਾ ਹੈ ਕਿ ਜੇ ਸਾਡੀਆਂ ਔਰਤਾਂ ਸਿਹਤਮੰਦ ਹੋਣਗੀਆਂ ਤਾਂ ਹੀ ਸਿਹਤਮੰਦ ਨਾਗਰਿਕ ਪੈਦਾ ਹੋਣਗੇ। ਇਸ ਲਈ ਔਰਤਾਂ ਨੂੰ ਸਿਰਫ ਬੌਧਿਕ , ਮਾਨਸਿਕ, ਅਤੇ ਸਰੀਰਕ ਪੱਧਰ ਤੇ ਹੀ ਤੰਦਰੁਸਤ ਰੱਖਣਾ ਜਰੂਰੀ ਨਹੀਂ ਬਲਕਿ ਕਿਸੇ ਲਾਗ ਤੋਂ ਬਚਾਅ ਕਰਨਾ ਵੀ ਸਮਾਜਿਕ ਜ਼ਿੰਮੇਵਾਰੀ ਹੈ ਸਮਾਜ ਕਿਸੇ ਇਕ ਵਿਅਕਤੀ ਜਾਂ ਫਿਰਕੇ ਦੀ ਵਿਰਾਸਤ ਨਹੀਂ ਹੈ ਹਰੇਕ ਨੂੰ ਇੱਕ ਉੱਨਤ ਅਤੇ ਸਿਹਤਮੰਦ ਸਮਾਜ ਦੀ ਉਸਾਰੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ |
ਡਾ: ਵੀਨਾ ਗਰਗ ਨਿਰੰਤਰ ਉਨ੍ਹਾਂ ਔਰਤਾਂ ਤੱਕ ਪਹੁੰਚ ਰਹੀ ਹੈ, ਚਾਹੇ ਉਹ ਕਾਗਜ਼ ਚੁੱਕਣ ਵਾਲੀ ਹੋਵੇ , ਭੱਠੇ ਤੇ ਜਾਂ ਖੇਤ ਮਜ਼ਦੂਰ ਹੋਵੇ ਜਾਂ ਗਰੀਬ ਤੇ ਕਮਜੋਰ ਹੋਵੇ | ਡਾ: ਵੀਨਾ ਗਰਗ ਅਜਿਹੀਆਂ ਔਰਤਾਂ ਨੂੰ ਨਾ ਸਿਰਫ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਦੀ ਹੈ, ਬਲਕਿ ਉਹਨਾਂ ਨੂੰ ਸੈਨੇਟਰੀ ਨੈਪਕਿਨ ਦੀ ਵਰਤੋਂ ਕਰਨ ਦੀ ਸਲਾਹ ਦੇ ਨਾਲ ਨਾਲ, ਸੈਨੇਟਰੀ ਨੈਪਕਿਨ ਵੀ ਮੁਫਤ ਦਿੰਦੀ ਹੈ ਇਸ ਕੰਮ ਵਿਚ ਬਠਿੰਡਾ ਵਿਕਾਸ ਮੰਚ ਦੇ ਮੁਖੀ ਸ੍ਰੀ ਰਾਕੇਸ਼ ਨਰੂਲਾ ਪੂਰੀ ਤਰ੍ਹਾਂ ਉਨਾਂ ਦਾ ਸਹਿਯੋਗ ਕਰਦੇ ਹਨ। ਅੱਜ ਉਹ ਭੱਠੇ ਤੇ ਕੰਮ ਕਰ ਰਹੀਆਂ ਔਰਤਾਂ ਕੋਲ ਗਏ ਅਤੇ ਉਨਾਂ ਨੂੰ ਮੁਫਤ ਸੈਨੇਟਰੀ ਨੈਪਕਿਨ ਵੰਡੇ।





















