ਕੇਂਦਰੀ ਆਯੂਸ਼ ਮੰਤਰੀ ਅੱਜ ਵਾਈ-ਬ੍ਰੇਕ ਮੋਬਾਈਲ ਐਪਲੀਕੇਸ਼ਨ ਕਰਨਗੇ ਲਾਂਚ

ਨਵੀਂ ਦਿੱਲੀ, 1ਸਤੰਬਰ(ਵਿਸ਼ਵ ਵਾਰਤਾ)-ਕੇਂਦਰੀ ਆਯੂਸ਼ ਮੰਤਰੀ ਆਜਾਦੀ ਦੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਵਾਈ-ਬ੍ਰੇਕ ਮੋਬਾਈਲ ਐਪਲੀਕੇਸ਼ਨ ਲਾਂਚ ਕਰਨਗੇ।ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਵਾਈ-ਬ੍ਰੇਕ ਨਾਮ ਦੀ ਇੱਕ ਨਵੀਂ ਮੋਬਾਈਲ ਐਪ ਬਣਾਈ ਹੈ। ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਵਾਈ ਬ੍ਰੇਕ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਗਿਆ ਹੈ। ਵਾਈ ਬ੍ਰੇਕ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦਾ ਪੂਰਾ ਨਾਮ ਯੋਗਾ ਬ੍ਰੇਕ ਹੈ। ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਛੇ ਹੋਰ ਕੇਂਦਰੀ ਮੰਤਰੀਆਂ ਦੇ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਬੁੱਧਵਾਰ ਨੂੰ ਇਸ ਐਪ ਨੂੰ ਲਾਂਚ ਕਰਨਗੇ। ਵਾਈ ਬ੍ਰੇਕ ਵਿੱਚ ਹਰ ਪ੍ਰਕਾਰ ਦੇ ਆਸਣਾਂ ਅਤੇ ਪ੍ਰਾਣਾਯਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ।






















