ਟੋਕੀਓ ਓਲੰਪਿਕ 2020
ਕੁਸ਼ਤੀ ਵਿੱਚ ਬਜਰੰਗ ਪੁਨੀਆ ਨੇ ਦਰਜ ਕੀਤੀ ਜਿੱਤ
ਕੁਆਰਟਰ ਫਾਈਨਲ ਵਿੱਚ ਪਹੁੰਚ ਬਜਰੰਗ ਪੁਨੀਆ
BIG NEWS
ਚੰਡੀਗੜ੍ਹ, 6ਅਗਸਤ(ਵਿਸ਼ਵ ਵਾਰਤਾ)- ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਪੁਰਸ਼ਾਂ ਦੇ 65 ਕਿੱਲੋਗਰਾਮ ਫ੍ਰੀਸਟਾਈਲ 1/8 ਫਾਈਨਲ ਮੈਚ ‘ਚ ਕਿਰਗਿਜ਼ਸਤਾਨ ਦੇ ਈ. ਅਕਮਤਾਲੀਏਵ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।
ਉਸ ਨੇ ਇਹ ਜਿੱਤ ਤਕਨੀਕੀ ਅਧਾਰ ‘ਤੇ ਪ੍ਰਾਪਤ ਕੀਤੀ। ਹੁਣ ਉਹ ਕੁਆਰਟਰ ਫਾਈਨਲ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਈਰਾਨ ਦੇ ਮੋਰਤੇਜ਼ਾ ਘਿਆਸੀ ਨਾਲ ਭਿੜੇਗਾ।
























