ਕਿਸਾਨ ਅੰਦੋਲਨ ਵਿੱਚ ਇਕ ਹੋਰ ਕਿਸਾਨ ਦੀ ਮੌਤ
ਸਿੰਧੂ ਬਾਰਡਰ ਤੇ ਅੰਦੋਲਨ ਵਿੱਚ ਡਟਿਆ ਹੋਇਆ ਸੀ ਕਿਸਾਨ
ਜਿਲ੍ਹਾ ਲੁਧਿਆਣੇ ਦੇ ਪਿੰਡ ਬੱਦੋਵਾਲ ਦਾ ਸੀ ਰਹਿਣ ਵਾਲਾ
ਦਿੱਲੀ,11 ਦਸੰਬਰ(ਵਿਸ਼ਵ ਵਾਰਤਾ) ਸਿੰਧੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਭਾਗ ਸਿੰਘ ਸ਼ਹੀਦ ਹੋ ਗਿਆ। ਮ੍ਰਿਤਕ ਭਾਗ ਸਿੰਘ ਜਿਸ ਦੀ ਉਮਰ 75 ਸਾਲ ਦੇ ਕਰੀਬ ਸੀ ਨੂੰ ਛਾਤੀ ਵਿੱਚ ਦਰਦ ਹੋਣ ਕਾਰਨ ਰੋਹਤਕ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਦੌਰਾਨ ਉਸਦੀ ਮੌਤ ਹੋ ਗਈ। ਭਾਗ ਸਿੰਘ ਦਾ ਅਤਿੰਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਬੱਦੋਵਾਲ ਵਿਖੇ ਹੋਵੇਗਾ।





















