ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਦੇਵੇਗੀ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ
ਪੰਜਾਬ ਦੇ ਜਿਲ੍ਹਾ ਹੈੱਡ ਕੁਆਟਰਾਂ ਤੇ ਬਸਪਾ ਕਰੇਗੀ ਵਿਸ਼ਾਲ ਰੋਸ ਮਾਰਚ

ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ) ਬਸਪਾ ਲਗਾਤਾਰ ਪੰਜਾਬ ਵਿਚ ਜੋਰ ਸ਼ੋਰ ਨਾਲ ਹਰ ਮੁੱਦੇ ਦੇ ਸਰਗਰਮੀ ਫੜਦੀ ਨਜ਼ਰ ਆ ਰਹੀ ਹੈ। ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬਸਪਾ ਪੰਜਾਬ ਪਿਛਲੇ ਸਾਲ 11 ਵੱਡੇ ਰੋਸ ਮਾਰਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਢ ਚੁੱਕੀ ਹੈ।
1ਜਨਵਰੀ 2021 ਨੂੰ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਹਜ਼ਾਰਾਂ ਵਰਕਰਾਂ ਨਾਲ ਨਵਾ ਸਾਲ ਕਿਸਾਨਾਂ ਨਾਲ ਦੇ ਨਾਹਰੇ ਹੇਠ ਸਿੰਘੂ ਬਾਰਡਰ ਦਿੱਲੀ ਸ਼ਾਮਿਲ ਹੀ ਚੁੱਕੇ ਹਨ।
ਬਸਪਾ ਦੀ ਰਾਸ਼ਟਰੀ ਨੇਤਾ ਕੁਮਾਰੀ ਮਾਇਆਵਤੀ ਲਗਾਤਾਰ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਬਿਆਨਬਾਜ਼ੀ ਕਰ ਰਹੀ ਹੈ।ਮੌਜੂਦਾ ਚਲ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਵੀ ਸ਼ਿਰੋਮਣੀ ਅਕਾਲੀ ਦਲ ਵੱਲੋਂ ਲਿਆਂਦੇ ਗਏ ਕੰਮ ਰੋਕੂ ਮਤੇ ਦਾ ਬਸਪਾ ਦੇ 15 ਮੈਂਬਰ ਪਾਰਲੀਮੈਂਟ ਨੇ ਅਕਾਲੀ ਦਲ ਦਾ ਖੁੱਲਕੇ ਸਾਥ ਦੇ ਰਹੇ ਹਨ।
ਅੱਜ ਬਸਪਾ ਪੰਜਾਬ ਨੇ ਸੜਕ ਤੇ ਅੰਦੋਲਨ ਛੇੜਿਆ ਹੈ।ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਵੇਗੀ।ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਸਪਾ ਪੰਜਾਬ ਦਾ ਇਹ ਕਦਮ ਕਿਸਾਨ ਅੰਦੋਲਨ ਲਈ ਤਾਕਤ ਦਾ ਕੰਮ ਕਰੇਗਾ।





















