ਕਿਸਾਨਾਂ ਵੱਲੋਂ ਜਲੰਧਰ ਵਿੱਚ ਰਾਸ਼ਟਰੀ ਰਾਜਮਾਰਗ ਲਗਾਤਾਰ ਪੰਜਵੇਂ ਦਿਨ ਬੰਦ
ਦੇਖੋ ਕਿਹੜੇ ਵਾਹਨਾਂ ਲਈ ਖੋਲ੍ਹਿਆ ਗਿਆ ਰਸਤਾ

ਚੰਡੀਗੜ੍ਹ,24 ਅਗਸਤ(ਵਿਸ਼ਵ ਵਾਰਤਾ) ਪੰਜਾਬ ਵਿੱਚ ਗੰਨੇ ਦੀਆਂ ਕੀਮਤਾਂ ਵਧਾਉਣ ਅਤੇ ਪਹਿਲਾ ਬਕਾਇਆ ਜਲਦ ਰੀਲੀਜ਼ ਕਰਵਾਉਣ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਮੰਗ ਜਲੰਧਰ ਵਿੱਚ ਲੁਧਿਆਣੇ ਵੱਲ ਜਾਂਦੇ ਧਨੋਵਾਲੀ ਰੇਲਵੇ ਫਾਟਕ ਪਾਸ ਨੈਸ਼ਨਲ ਹਾਈਵੇ ਰੇਲਵੇ ਟ੍ਰੈਕ ਲਗਾਤਾਰ ਪੰਜਵੇਂ ਦਿਨ ਵੀ ਬੰਦ ਹੈ। ਅੱਜ ਦੁਪਹਿਰ 3 ਵਜੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਹੈ। ਫਿਲਹਾਲ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਿਸਾਨਾਂ ਨੇ ਵਿਦਿਆਰਥੀਆਂ ਅਤੇ ਦੋਪਹੀਆ ਵਾਹਨਾਂ ਲਈ ਲੇਨ ਖੋਲ੍ਹ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨ ਇਹਨਾਂ ਵਾਹਨਾਂ ਨੂੰ ਨਹੀਂ ਰੋਕਣਗੇ ਹਾਲਾਂਕਿ ਬਾਕੀ ਵਾਹਨਾਂ ਨੂੰ ਕਦੇ ਵੀ ਨਹੀਂ ਜਾਣ ਦਿੱਤਾ ਜਾਂਦਾ।






















