ਕਿਸਾਨਾਂ ਨੇ ਕੀਤਾ ਭਾਜਪਾ ਪ੍ਰਧਾਨ ਦਾ ਜਬਰਦਸਤ ਵਿਰੋਧ
ਲੁਧਿਆਣਾ ਵਿਖੇ ਇੰਡਸਟਰੀ ਸੈਲ ਦੀ ਬੈਠਕ ਵਿੱਚ ਸ਼ਾਮਿਲ ਹੋਣ ਆਏ ਸਨ ਅਸ਼ਵਨੀ ਸ਼ਰਮਾ

ਚੰਡੀਗੜ੍ਹ,28 ਅਗਸਤ(ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਦੇ ਸਥਾਨਕ ਹੋਟਲ ਵਿੱਚ ਇੰਡਸਟਰੀ ਸੈਲ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਇਸ ਗੱਲ ਦੀ ਖਬਰ ਮਿਲਦਿਆਂ ਹੀ ਬਹੁਤ ਜ਼ਿਆਦਾ ਗਿਣਤੀ ਵਿੱਚ ਕਿਸਾਨ ਵਿਰੋਧ ਕਰਨ ਉਹਨਾਂ ਦੇ ਮੀਟਿੰਗ ਵਾਲੀ ਹੋਟਲ ਦੇ ਬਾਹਰ ਚਲੇ ਗਏ। ਕਿਸਾਨਾਂ ਨੂੰ ਪੁਲਿਸ ਬੈਠਕ ਸਥਲ ਤੋਂ ਕੁਝ ਦੂਰੀ ਤੇ ਹੀ ਰੋਕ ਦਿੱਤਾ। ਦੱਸ ਦਈਏ ਕਿ ਇਹ ਬੈਠਕ ਸ਼ਹਿਰ ਦੇ ਇੱਕ ਹੋਟਲ ਵਿੱਚ ਆਯੋਜਿਤ ਕੀਤੀ ਜਾਣੀ ਸੀ ਅਤੇ ਪੁਲਿਸ ਨੇ ਅਹਤਿਆਤ ਵਰਤਦਿਆਂ ਸਾਰੇ ਰਾਸਤੋਂ ਦੀ ਬੈਰੀਕੇਡਿੰਗ ਕਰਕੇ ਰਾਸਤੇ ਬੰਦ ਕਰ ਦਿੱਤੇ ਸਨ। ਜਿਕਰਯੋਗ ਹੈ ਕਿ ਕਿਸਾਨ ਸੰਗਠਨ ਲਗਾਤਾਰ ਰਾਜਨੀਤਿਕ ਦਲਾਂ ਅਤੇ ਵਿਸ਼ੇਸ਼ਕਰ ਬੀਜੇਪੀ ਦੇ ਪ੍ਰੋਗਰਾਮਾਂ ਦਾ ਵਿਰੋਧ ਕਰ ਰਹੇ ਹਨ।























