ਕਰਨਾਲ ਵਿੱਚ ਕਿਸਾਨਾਂ ਦਾ ਧਰਨਾ ਖਤਮ
ਕਿਸਾਨਾਂ ਤੇ ਪ੍ਰਸਾਸ਼ਨ ਵਿਚਕਾਰ ਬਣੀ ਇਹਨਾਂ ਅਹਿਮ ਮੁੱਦਿਆਂ ਤੇ ਸਹਿਮਤੀ
ਜਾਣੋ ਪੂਰਾ ਮਾਮਲਾ
ਚੰਡੀਗੜ੍ਹ, 11 ਸਤੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਕਰਨਾਲ ਵਿੱਚ ਚੱਲ ਰਿਹਾ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੁਣ ਖਤਮ ਹੋਣ ਜਾ ਰਿਹਾ ਹੈ। ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਚੱਲੀ ਲੰਮੀ ਗੱਲਬਾਤ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਦੇ ਮੁੱਦਿਆਂ ਤੇ ਸਹਿਮਤੀ ਬਣ ਗਈ ਹੈ। ਜਿਸ ਅਨੁਸਾਰ ਸਰਕਾਰ ਲਾਠੀਚ ਹਜ ਮਾਮਲੇ ਦੀ ਕਾਨੂੰਨੀ ਜਾਂਚ ਕਰਵਾਏਗੀ ਅਤੇ ਇਸਦੀ ਨਿਗਰਾਨੀ ਹਾਈਕੋਰਟ ਦੇ ਰਿਟਾਇਰਡ ਜੱਜ ਅਧੀਨ ਹੋਵੇਗੀ | ਇਸ ਪੂਰੇ ਸਮੇਂ ਦੌਰਾਨ ਆਈਏਐਸ ਅਧਿਕਾਰੀ ਆਯੂਸ਼ ਸਿਨਹਾ ਛੁੱਟੀ ਤੇ ਰਹਿਣਗੇ। ਇਸ ਤੋਂ ਇਲਾਵਾ ਸਰਕਾਰ ਲਾਠੀਚਾਰਜ ਵਿੱਚ ਮਾਰੇ ਗਏ ਕਿਸਾਨ ਸਤੀਸ਼ ਕਾਜਲ ਦੇ 2 ਪਰਿਵਾਰਕ ਮੈਂਬਰਾਂ ਨੂੰ ਕੀਸੀ ਰੇਟ ਤੇ ਨੌਕਰੀ ਦਿੱਤੀ ਜਾਵੇਗੀ।