ਕਾਬੁਲ ਹਵਾਈ ਅੱਡੇ ਦੇ ਬਾਹਰ ਦੋ ਆਤਮਘਾਤੀ ਹਮਲਿਆਂ ਨੇ ਕੰਬਾਈ ਦੁਨੀਆਂ

ਚੰਡੀਗੜ੍ਹ, 27ਅਗਸਤ(ਵਿਸ਼ਵ ਵਾਰਤਾ)-ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ ਦੋ ਆਤਮਘਾਤੀ ਹਮਲਿਆਂ ਵਿੱਚ 60 ਤੋਂ ਵੱਧ ਲੋਕ ਮਾਰੇ ਗਏ ਹਨ। ਪੈਂਟਾਗਨ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਅੱਤਵਾਦੀ ਹਮਲੇ ਵਿੱਚ 13 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਹੈ ਅਤੇ 18 ਜ਼ਖਮੀ ਹੋਏ ਹਨ। ਧਮਾਕੇ ਵਿੱਚ ਕੁੱਲ 140 ਲੋਕ ਜ਼ਖਮੀ ਹੋਏ ਹਨ। ਸ਼ੁਰੂ ਤੋਂ ਹੀ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਅੱਤਵਾਦੀ ਸੰਗਠਨ ਆਈਐਸ (ਇਸਲਾਮਿਕ ਸਟੇਟ) ਦਾ ਹੱਥ ਹੈ ਅਤੇ ਦੇਰ ਰਾਤ ਇਸ ਨੇ ਜ਼ਿੰਮੇਵਾਰੀ ਵੀ ਲਈ ਹੈ। ਇਸ ਦੇ ਨਾਲ ਹੀ ਰੂਸੀ ਸਮਾਚਾਰ ਏਜੰਸੀ ਨੇ ਵੀ ਤੀਜਾ ਧਮਾਕਾ ਹੋਣ ਦਾ ਦਾਅਵਾ ਕੀਤਾ ਹੈ।






















