ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਕੀਤੀਆਂ ਗਈਆਂ 2ਹੋਰ ਨਿਯੁਕਤੀਆਂ
ਪਰਗਟ ਸਿੰਘ ਦੇ ਨਾਲ ਇਕ ਹੋਰ ਨੂੰ ਲਾਇਆ ਜਨਰਲ ਸਕੱਤਰ ਤੇ ਖਜ਼ਾਨਚੀ

ਚੰਡੀਗੜ੍ਹ, 21ਸਤੰਬਰ(ਵਿਸ਼ਵ ਵਾਰਤਾ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਰਗਟ ਸਿੰਘ ਐਮਐਲਏ ਅਤੇ ਉਹਨਾਂ ਦੇ ਨਾਲ ਯੋਗਿੰਦਰ ਪਾਲ ਢੀਂਗਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਲਜ਼ਾਰ ਇੰਦਰ ਚਾਹਲ ਨੂੰ ਕਾਂਗਰਸ ਕਮੇਟੀ ਦਾ ਖ਼ਜਾਨਚੀ ਲਗਾਇਆ ਗਿਆ, ਜੋ ਕਿ ਪਟਿਆਲਾ ਨਾਲ ਸੰਬੰਧਤ ਇਕ ਪੁਲਿਸ ਅਫਸਰ ਦਾ ਬੇਟਾ ਹੈ।























