ਕਾਂਗਰਸ ਨੇ ਜਾਖੜ ਦੇ ਜ਼ਖਮਾਂ ਦੇ ਨਾਲ ਬੇਇੱਜ਼ਤੀ ਵੀ ਜੋੜੀ: ਭਾਜਪਾ
ਚੰਡੀਗੜ੍ਹ, 10 ਫਰਵਰੀ(ਵਿਸ਼ਵ ਵਾਰਤਾ):- ਭਾਰਤ ਜਨਤਾ ਪਾਰਟੀ ਨੇ ਕਾਂਗਰਸ ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਅੰਦਰ ਪਾਰਟੀ ਚ ਚੱਲ ਰ ਹੀ ਸਿਵਲ ਵਾਰ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਤਹਿਤ ਕਾਂਗਰਸ ਨੇ ਸੁਨੀਲ ਜਾਖੜ ਦੀ ਜ਼ਿੰਮੇਵਾਰੀ ਰਵਨੀਤ ਸਿੰਘ ਬਿੱਟੂ ਨੂੰ ਦੇ ਕੇ ਉਨ੍ਹਾਂ ਦੇ ਜ਼ਖ਼ਮ ਦੇ ਨਾਲ ਬੇਇੱਜ਼ਤੀ ਵੀ ਜੋੜ ਦਿੱਤੀ ਹੈ।
ਇੱਥੇ ਜਾਰੀ ਇਕ ਬਿਆਨ ਚ, ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਲੁਧਿਆਣਾ ਤੋਂ ਐੱਮ.ਪੀ ਬਿੱਟੂ ਦੇ ਦ੍ਰੋਹ ਨੂੰ ਸ਼ਾਂਤ ਕਰਨ ਲਈ ਪਾਰਟੀ ਨੇ ਉਨ੍ਹਾਂ ਨੂੰ ਜਾਖੜ ਜ਼ਿੰਮੇਵਾਰੀ ਆਫਰ ਕੀਤੀ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਜਦਕਿ ਹੁਣ ਪਾਰਟੀ ਨੇ ਬਿੱਟੂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਹੈ। ਕੀ ਪਾਰਟੀ ਜਾਖਲ ਅਤੇ ਬਿੱਟੂ ਵਿਚਾਲੇ ਭੂਮਿਕਾ ਦੀ ਵੰਡ ਬਾਰੇ ਸਪੱਸ਼ਟੀਕਰਨ ਨੂੰ ਦੇ ਸਕਦੀ ਹੈ। ਅਜਿਹੇ ਵਿਚ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰਕੇ ਗੈਰ ਸਨਮਾਨਜਨਕ ਤਰੀਕੇ ਨਾਲ ਬਾਹਰ ਦਾ ਰਸਤਾ ਦਿਖਾਉਣ ਵਾਲੀ ਕਾਂਗਰਸ ਨੇ ਹੁਣ ਉਨ੍ਹਾਂ ਦੇ ਜ਼ਖ਼ਮ ਨਾਲ ਬੇਇਜ਼ਤੀ ਵੀ ਜੋੜ ਦਿੱਤੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ, ਪਰ ਇਸਨੇ ਪਾਰਟੀ ਵਿਚਾਲੇ ਸਿਵਲ ਵਾਰ ਦੀ ਸਥਿਤੀ ਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਹੈ ਕਿ ਕਿਵੇਂ ਇਹ ਆਪਣੇ ਸੀਨੀਅਰ ਆਗੂਆਂ ਨਾਲ ਵਤੀਰਾ ਅਪਣਾ ਰਹੇ ਹਨ।
ਸ਼ੇਖਾਵਤ ਨੇ ਕਿਹਾ ਕਿ ਜਿਵੇਂ ਕੌਮੀ ਪੱਧਰ ਤੇ ਕਾਂਗਰਸ ਪਾਰਟੀ ਪੰਜਾਬ ਨਾਲ ਵਤੀਰਾ ਅਪਣਾ ਰਹੀ ਹੈ ਤੇ ਪੰਜਾਬ ਤੋਂ ਇਸਦੇ ਅੱਧੇ ਦਰਜਨ ਐਮ.ਪੀ ਪਹਿਲਾਂ ਹੀ ਬਾਗ਼ੀ ਹੋ ਚੁੱਕੇ ਹਨ। ਅਜਿਹੇ ਵਿਚ ਜਾਖੜ ਦੀ ਜ਼ਿੰਮੇਵਾਰੀ ਬਿੱਟੂ ਨੂੰ ਸੌਂਪਣਾ ਉਸ ਦ੍ਰੋਹ ਨੂੰ ਸ਼ਾਂਤ ਕਰਨ ਦੀ ਹੀ ਕੋਸ਼ਿਸ਼ ਹੈ, ਜਿਸ ਚ ਪਾਰਟੀ ਨੂੰ ਸਫਲਤਾ ਨਹੀਂ ਮਿਲੇਗੀ।






















