ਨੌਜਵਾਨ ਦੇ ਵਾਰਸਾਂ ਨੇ ਮ੍ਰਿਤਕ ਦਾ ਸਸਕਾਰ ਕਰਨ ਤੋਂ ਨਾਂਹ, ਲਾਸ਼ ਸਿਵਲ ਹਸਪਤਾਲ ਮਾਨਸਾ ਵਿਖੇ
ਮਾਨਸਾ, 21 ਮਈ (ਵਿਸ਼ਵ ਵਾਰਤਾ)- ਐਤਵਾਰ ਦੀ ਸ਼ਾਮ ਸ਼ਹਿਰ ਦੇ ਕੈਂਚੀਆਂ ਚੌਂਕ ਵਿਖੇ ਗੱਡੀ ਸਵਾਰ ਕੁਝ ਵਿਅਕਤੀਆਂ ਵੱਲੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ ਦਾ ਗੋਲੀਆਂ ਮਾਰਕੇ ਕਤਲ ਕੀਤੇ ਮਾਮਲੇ ਵਿਚ ਦੂਜੇ ਦਿਨ ਵੀ ਪੁਲੀਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲੀਸ ਇਹ ਦਾਅਵਾ ਕਰ ਰਹੀ ਹੈ ਕਿ ਛੇਤੀ ਹੀ ਕਾਤਲਾਂ ਨੂੰ ਫੜ ਲਿਆ ਜਾਵੇਗਾ, ਜਿਸ ਨੂੰ ਲੈਕੇ ਪੁਲੀਸ ਟੀਮਾਂ ਕੰਮ ਕਰ ਰਹੀਆਂ ਹਨ। ਦੂਜੇ ਪਾਸੇ ਮਿ®ਤਕ ਦੇ ਵਾਰਸਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਪੁਲੀਸ ਬਣਦੀ ਕਾਰਵਾਈ ਨਹੀਂ ਕਰ ਰਹੀ ਅਤੇ ਜੇਕਰ ਪੁਲੀਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰੇ ਤਾਂ ਮੁਲਜ਼ਮਾਂ ਨੂੰ ਫੜਨ ਵਿਚ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਿਆ ਨਹੀਂ ਜਾਵੇਗੀ, ਉਦੋਂ ਤੱਕ ਉਹ ਮਿ®ਤਕ ਨੌਜਵਾਨ ਸੁਖਵਿµਦਰ ਸਿµਘ ਬੱਗੀ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
ਸਿਵਲ ਹਸਪਤਾਲ ਮਾਨਸਾ ਵਿਖੇ ਮੌਜੂਦ ਮਿ®ਤਕ ਨੌਜਵਾਨ ਦੇ ਮਾਮੇ ਦੇ ਲੜਕੇ ਬਲਦੇਵ ਸਿµਘ ਤੇ ਸਿਕµਦਰ ਸਿµਘ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹਸਪਤਾਲ ਵਿਚ ਬੈਠੇ ਹਨ, ਪਰ ਕਿਸੇ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਉਨ੍ਹਾਂ ਦਾ ਨੌਜਵਾਨ ਕਤਲ ਕਰ ਦਿੱਤਾ ਗਿਆ ਹੈ, ਦੂਜੇ ਪਾਸੇ ਇਸ ਵਿਚ ਬਣਦੀ ਕਾਰਵਾਈ ਕਰਨ ਤੋਂ ਪੁਲੀਸ ਹਿਚਕਾਹਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਇਸ ਮਾਮਲੇ ਵਿਚ ਥੋੜ੍ਹੀ ਸਖਤੀ ਵਰਤੇ ਤਾਂ ਇਸ ਦੇ ਹੱਲ ਹੋਣ ਵਿਚ ਕੋਈ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਪੁਰਾਣੀ ਰµਜਿਸ਼ ਨੂੰ ਲੈਕੇ ਹੋਈ ਹੈ।
ਐਸਐਸਪੀ ਪਰਮਬੀਰ ਸਿµਘ ਪਰਮਾਰ ਨੇ ਦੱਸਿਅ ਕਿ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਇਸ ਦੀ ਜਾਂਚ ਕਰ ਰਹੀ ਹੈ ਅਤੇ ਕੈਮਰਿਆਂ ਦੇ ਸਹਾਰੇ ਨਾਲ ਕਸੂਰਵਾਰਾਂ ਤੱਕ ਪੁੱਜਿਆ ਜਾ ਰਿਹਾ ਹੈ।
ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਦਾ ਕਹਿਣਾ ਹੈ ਕਿ ਪੁਲੀਸ ਨੇ ਮ੍ਰਿਤਕ ਦੇ ਪਿਤਾ ਮੇਲਾ ਸਿੰਘ ਕਹਿਣ *ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਚਾਰ ਮੋਨੇ ਨੌਜਵਾਨਾਂ ਨੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰੀਆਂ ਹਨ ਅਤੇ ਬਾਅਦ ਵਿਚ ਉਹ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਛੇਤੀ ਹੀ ਕਾਤਲਾਂ ਨੂੰ ਕਾਬੂ ਕਰ ਲਵੇਗੀ।
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ...