ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਦੇਹਾਂਤ
ਸੀਨੀਅਰ ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਦੇਹਾਂਤ ਹੋ ਗਿਆ ਹੈ। ਉਹ ਕੲੀ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਵੱਲੋਂ ਮਾਨਸਾ ਇਲਾਕੇ ਲੲੀ ਪੰਜਾਬ ਸਰਕਾਰ ਤੋਂ ਬੜੇ ਫੰਡ ਲੈਕੇ ਇਥੇ ਵਿਕਾਸ ਕਾਰਜਾਂ ਨੂੰ ਸਹੀ ਪਾਸੇ ਤੋਰਿਆ ਸੀ। ਉਨ੍ਹਾਂ 1985 ਵਿਛ ਮਾਨਸਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ। ਉਹ ਜਿਲਾ ਅਥਲੈਟਿਕਸ ਐਸੋਸੀਏਸ਼ਨ ਮਾਨਸਾ,ਉਲਡ ਸਟੂਡੈਂਟਸ ਐਸੋਸੀਏਸ਼ਨ ਨਹਿਰੂ ਕਾਲਜ ਮਾਨਸਾ ਦੇ ਪ੍ਰਧਾਨ ਵੀ ਰਹੇ ਸਨ। ਕਾਂਗਰਸ ਪਾਰਟੀ ਵਿਚ ਸੂਬਾਈ ਜਨਰਲ ਸਕੱਤਰ ਸਮੇਤ ਹੋਰ ਅਹੁਦਿਆਂ ਉਪਰ ਰਹੇ ਸਨ। ਅੰਬਿਕਾ ਸੋਨੀ ਦੇ ਬੜੇ ਨੇੜੇ ਸਨ।
ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਮ ਸੰਸਕਾਰ ਅੱਜ 12 ਵਜੇ ਮਨੀਮਾਜਰਾ ਵਿਖੇ ਕੀਤਾ ਜਾਵੇਗਾ । ਉਹ ਲੰਬੇ ਸਮੇ ਤੋਂ ਪਰਿਵਾਰ ਸਮੇਤ, ਕੋਠੀ ਨੰਬਰ 5974 ਮਾਡਰਨ ਕੰਪਲੈਕਸ ਮਨੀਮਾਜਰਾ,(ਚੰਡੀਗੜ੍ਹ) ਵਿਖੇ ਰਹਿੰਦੇ ਸਨ।