ਕਲੈਟ 2021 ਦੇ ਨਤੀਜੇ ਅੱਜ ਕੀਤੇ ਜਾਣਗੇ ਘੋਸ਼ਿਤ
ਆਰੀਅਨਜ਼ ਕਾਲਜ ਆਫ਼ ਲਾਅ, 2019 ਵਿਚ ਚੰਡੀਗੜ੍ਹ ਖੇਤਰ ਵਿਚ ਸਮਝੌਤੇ ‘ਤੇ ਦਸਤਖਤ ਕਰਨ ਵਾਲਾ ਸਭ ਤੋਂ ਪਹਿਲਾ ਕਾਲਜ
ਲਗਭਗ 75,000 ਵਿਦਿਆਰਥੀ ਪ੍ਰੀਖਿਆ ਲਈ ਰਜਿਸਟਰ ਹੋਏ
ਮੁਹਾਲੀ/ਜਲੰਧਰ 28,ਜੁਲਾਈ (ਵਿਸ਼ਵ ਵਾਰਤਾ)ਨੈਸ਼ਨਲ ਲਾਅ ਯੂਨੀਵਰਸਟੀਜ਼ (ਐਨਐਲਯੂ) ਦੇ ਕਨਸੋਰਟੀਅਮ ਨੇ ਕਲੈਟ 2021 ਦੇ ਨਤੀਜੇ ਜੁਲਾਈ 28, 2021 ਨੂੰ ਆਪਣੀ ਅਧਿਕਾਰਤ ਵੈਬਸਾਈਟ ਤੇ ਜਾਰੀ ਕਰਣ ਦੀ ਘੋਸ਼ਣਾ ਕੀਤੀ ਹੈ।ਜਿਨ੍ਹਾਂ ਵਿਦਿਆਰਥੀ ਨੇ ਕਲੈਟ ਦੀ ਪ੍ਰੀਖਿਆ ਲਈ ਬਿਨੈ ਕੀਤਾ ਸੀ ਉਹ ਆਪਣੇ ਨਤੀਜੇ ਵੈਬਸਾਈਟ http://consortiumofnlus.ac.in/ ਤੇ ਦੇਖ ਸਕਦੇ ਹਨ।
ਕਲੈਟ ਦੀ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ 23 ਜੁਲਾਈ ਨੂੰ ਆਫਲਾਈਨ ਢੰਗ ਨਾਲ ਆਯੋਜਿਤ ਕੀਤੀ ਗਈ ਸੀ । 2021 ਦੀ ਪ੍ਰੀਖਿਆ ਲਈ ਤਕਰੀਬਨ 75,183 ਉਮੀਦਵਾਰਾਂ ਨੇ ਰਜਿਸਟਰਡ ਕੀਤਾ । ਇਸ ਸਾਲ ਐਨ.ਐਲ.ਯੂ 5 ਸਾਲ ਦੇ ਇੰਟੀਗਰੇਟਡ ਲਾਅ ਪ੍ਰੋਗਰਾਮ ਅਧੀਨ 1308 ਅਤੇ ਐਲ.ਐਲ.ਐਮ ਪ੍ਰੋਗਰਾਮ ਅਧੀਨ 867 ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ।
ਡਾ. ਅੰਸ਼ੂ ਕਟਾਰੀਆ, ਮੈਂਬਰ, ਕਲੈਟ ਅਤੇ ਚੇਅਰਮੈਨ, ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਕਿਹਾ ਕਿ ਦੇਸ਼ ਵਿੱਚ 21 ਐਨ.ਐਲ.ਯੂ ਤੋਂ ਇਲਾਵਾ 52 ਹੋਰ ਕਾਲਜਾਂ ਅਤੇ ਯੂਨੀਵਰਸਿਟੀਆਂ ਕਲੈਟ ਨਾਲ ਜੁੜੀਆਂ ਹਨ। ਆਰੀਅਨਜ਼ ਕਾਲਜ ਆਫ਼ ਲਾਅ ਪੰਜਾਬ ਖੇਤਰ ਦਾ ਪਹਿਲਾ ਕਾਲਜ ਹੈ ਜੋ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਕਾਨੂੰਨੀ ਅਧਿਐਨ ਦੇ ਕਾਲਜਾਂ ਦਾ ਹਿੱਸਾ ਬਣਿਆ ਹੈ ਅਤੇ ਇਹ ਕਾਲਜ 2019-20 ਵਿੱਦਿਅਕ ਵਰ੍ਹੇ ਤੋਂ ਐਲ.ਐਲ.ਬੀ.(3 ਸਾਲ)‚ ਬੀਏ-ਐਲ.ਐਲ.ਬੀ(5 ਸਾਲ) ਅਤੇ ਬੀ.ਕਾਮ-ਐਲ.ਐਲ.ਬੀ (5 ਸਾਲ) ਵਿੱਚ ਦਾਖਲੇ ਲਈ ਕਲੈਟ ਸਕੋਰ ਦੀ ਵਰਤੋਂ ਕਰਦਾ ਹੈ।
ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਵਿਖੇ ਕੌਂਸਲਿੰਗ ਅਤੇ ਦਾਖਲੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਵਿਦਿਆਰਥੀ 98765-99888 ਜਾਂ 98762-99888 ‘ਤੇ ਕਾਲ ਕਰ ਸਕਦੇ ਹਨ ਜਾਂ ਆਰੀਅਨਜ਼ ਦੀ ਵੈਬਸਾਈਟ www.aryans.edu.in ਤੇ ਆਪਣੇ ਕਰੀਅਰ ਲਈ ਮਾਰਗਦਰਸ਼ਨ ਲਈ ਰਜਿਸਟਰ ਕਰ ਸਕਦੇ ਹਨ।