
ਕਰਫ਼ਿਊ ਦੀ ਉਲੰਘਣਾ ਕਰਨ ’ਤੇ 15 ਖਿਲਾਫ਼ ਪਰਚਾ ਦਰਜ਼, 12 ਕੀਤੇ ਗਿ੍ਰਫ਼ਤਾਰ
ਬਠਿੰਡਾ, 17 ਅਪ੍ਰੈਲ (ਕੁਲਬੀਰ ਬੀਰਾ):ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਪੁਲਿਸ ਵਲੋਂ ਸ਼ਹਿਰ ਅੰਦਰ ਬਿਨਾਂ ਕੰਮ ਤੋਂ ਘੁੰਮ ਰਹੇ ਵਿਅਕਤੀਆਂ ਦੇ 15 ਖਿਲਾਫ਼ ਪਰਚੇ ਦਰਜ਼ ਕੀਤੇ ਅਤੇ 12 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਭਵਿੱਖ ਵਿਚ ਵੀ ਜੇਕਰ ਕੋਈ ਵੀ ਵਿਅਕਤੀ ਬਿਨਾਂ ਕੰਮ ਤੋਂ ਘੁੰਮਦਾ ਪਾਇਆ ਜਾਂਦਾ ਹੈ ਤਾਂ ਪੁਲਿਸ ਵਿਭਾਗ ਵਲੋਂ ਉਸ ’ਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ ਅਤੇ ਵਹੀਕਲ ਨੂੰ ਵੀ ਜ਼ਬਤ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲੇ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਸਾਂਝੀ ਕੀਤੀ।
ਜ਼ਿਲਾ ਪੁਲਿਸ ਮੁਖੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖਬੀਰ ਸਿੰਘ ਵਾਸੀ ਬਸਤੀ ਨੰਬਰ 5 ਬੀੜ ਤਲਾਬ, ਜਸਪਾਲ ਸਿੰਘ ਵਾਸੀ ਨੇੜੇ ਪੁਰਾਣਾ ਥਾਣਾ ਬਠਿੰਡਾ, ਕੁਲਦੀਪ ਸਿੰਘ ਵਾਸੀ ਤਰਲੋਕ ਐਮ.ਸੀ. ਵਾਲੀ ਗਲੀ ਗੁਰੂ ਨਾਨਕਪੁਰਾ ਬਠਿੰਡਾ, ਸਨੀ ਸਿੰਘ ਵਾਸੀ ਗਲੀ ਨੰਬਰ 4 ਮਿੰਨੀ ਸਕੱਤਰੇਤ ਰੋਡ ਬਠਿੰਡਾ, ਪਾਰੁਲ ਗੋਇਲ ਵਾਸੀ ਕਿਲਾ ਰੋਡ ਬਠਿੰਡਾ, ਸੁਰਿੰਦਰ ਸਿੰਘ ਵਾਸੀ ਕਿੱਕਰਦਾਸ ਬਠਿੰਡਾ ਇਸੇ ਤਰਾਂ ਉਕਾਰ ਸਿੰਘ ਵਾਸੀ ਕਿੱਕਰ ਦਾਸ ਮੁਹੱਲਾ ਬਠਿੰਡਾ ਆਦਿ ਵਿਅਕਤੀ ਬਿਨਾਂ ਜ਼ਰੂਰਤ ਤੋਂ ਘਰ ਬਾਹਰ ਨਿਕਲਣ ਤੇ ਇੱਕਠੇ ਹੋ ਕੇ ਗੱਲਾਬਾਤਾਂ ਕਰਨ ’ਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਗਿ੍ਰਫ਼ਤਾਰ ਕੀਤੇ ਗਏ।
ਇਸੇ ਤਰਾਂ ਗੁਰਪ੍ਰੀਤ ਸਿੰਘ ਵਾਸੀ ਨਰੂਆਣਾ, ਕਿ੍ਰਸ਼ਨ ਕੁਮਾਰ, ਰੋਹਿਤ ਵਾਸੀ ਪਰਸਰਾਮ ਅਤੇ ਕਰਨਦੀਪ ਸਿੰਘ ਵਾਸੀ ਸ਼ਾਂਤ ਨਗਰ ਜੈਤੋਂ ਆਦਿ ਵਿਅਕਤੀਆਂ ਨੂੰ ਵੀ ਪੰਜਾਬ ਸਰਕਾਰ ਦੇ ਹੁਕਮਾਂ ਉਲੰਘਣਾ ਕਰਨ ’ਤੇ ਗਿ੍ਰਫ਼ਤਾਰ ਕੀਤਾ ਗਿਆ।
ਜ਼ਿਲਾ ਪੁਲਿਸ ਮੁਖੀ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫ਼ਿਊ ਦੇ ਦਿਨਾਂ ਦੌਰਾਨ ਘਰਾਂ ’ਚੋਂ ਬਾਹਰ ਨਾ ਨਿਕਲਿਆਂ ਜਾਵੇ। ਪੰਜਾਬ ਸਰਕਾਰ ਨੇ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਉਹ ਸਾਰੀਆਂ ਮਨੁੱਖਤਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਕੀਤੀਆਂ ਹਨ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਨਾਂ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਨਿੱਜੀ ਫ਼ਰਜ਼ ਹੈ ਤਾਂ ਜੋ ਅਸੀਂ ਸਾਰੇ ਇੱਕਜੁੱਟ ਹੋ ਕੇ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨੂੰ ਫੈਲਣ ਤੋਂ ਰੋਕ ਸਕੀਏ।
ਦਿਲਜੀਤ ਦੋਸਾਂਝ ਨੇ ਇੰਦੋਰ ਸ਼ੋਅ ਦੌਰਾਨ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ "AURA ਇੰਡੀਆ ਟੂਰ 2026" ਨਾਲ ਪ੍ਰਸ਼ਸੰਕਾਂ ਦਾ...





















