ਨਵਾਂ ਸ਼ਹਿਰ 7 ਅਪ੍ਰੈਲ( ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਲਧਾਣਾ ਝਿੱਕਾ ਦੇ ਦਲਜਿੰਦਰ ਸਿੰਘ (60) ਦਾ ਟੈਸਟ positive ਆਉਣ ਤੋਂ ਬਾਅਦ ਓਹਨਾਂ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਸੀ। ਡਾਕਟਰਾਂ ਅਤੇ ਹੋਰ ਸਟਾਫ ਦੀ ਨਿਰੰਤਰ ਦੇਖਭਾਲ ਸਦਕਾ ਦਲਜਿੰਦਰ ਸਿੰਘ ਹੁਣਾਂ ਦੇ 4 ਤੇ 5 ਅਪ੍ਰੈਲ ਨੂੰ ਕੀਤੇ ਗਏ ਟੈਸਟ negative ਆਏ ਹਨ।
ਸਿਹਤਯਾਬ ਹੋਣ ਤੋਂ ਬਾਅਦ ਦਲਜਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਆਖਿਆ ਕਿ ਇਸ ਰੋਗ ਨੂੰ ਭਜਾਉਣ ਦਾ ਸਭ ਤੋਂ ਕਾਰਗਰ ਹਥਿਆਰ ਇਹੀ ਅਾ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਅਤੇ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰੋ।






















