ਕਰਵਾਚੌਥ ਨੂੰ ਚੰਦਰਮਾ ਰਾਤੀਂ 8.12 ਵਜੇ ਤੋਂ ਬਾਅਦ ਦਿਖਾਈ ਦੇਵੇਗਾ
ਜੈਤੋ, 2 ਨਵੰਬਰ (ਰਘੁਨੰਦਨ ਪਰਾਸ਼ਰ) ਸੁਹਾਗਣਾਂ ਦਾ ਤਿਉਹਾਰ ਕਰਵਾਚੌਥ 4 ਨਵੰਬਰ ਨੂੰ ਰਾਤੀਂ 8.12 ਤੋਂ 8.52 ਵਜੇ ਦੇ ਦੌਰਾਨ ਵੇਖਿਆ ਜਾ ਸਕਦਾ ਹੈ। ਇਹ ਚੰਦਰਮਾ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸਮੇਂ ਵੇਖਿਆ ਜਾਵੇਗਾ ,ਪਰ ਮੌਸਮ ਅਨੁਕੂਲ ਨਾ ਹੋਣ ਕਾਰਨ ਚੰਦਰਮਾ ਨੂੰ ਦੇਰੀ ਨਾਲ ਵੀ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਉੱਘੇ
ਜੋਤੀਸ਼ਾਚਾਰੀਆ ਸਵ. ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦਿੰਦਿਆਂ ਦੱਸਿਆ ਕਿ ਪ੍ਰਸਿੱਧ ਪੰਚਾੰਗਾਂ ਨੇ ਲਿਖਿਆ ਹੈ ਕਿ ਚੰਦਰਮਾ ਉਪਰੋਕਤ ਸਮੇਂ ਦੇ ਵਿਚਕਾਰ ਦਿਖਾਈ ਦੇ ਰਿਹਾ ਹੈ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਭਾਰਤ ਵਿਚ ਸਨਾਤਨ ਧਾਰਮਾਂ ਦਿਆਂ ਅੌਰਤਾਂ ਇਸ ਵਰਤ ਨੂੰ ਦਿਨ ਭਰ ਨਿਰਜਲ ਰਹਿ ਕੇ ਰੱਖਦੀਆਂ ਹਨ ਅਤੇ ਚੰਦਰਮਾ ਨਿਕਲਣ ‘ਤੇ ਉਸ ਨੂੰ ਅਰਘ ਦੇ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਭਾਰਤੀ ਹਿੰਦੂ ਅੌਰਤਾਂ ਲਈ ਇਹ ਵਰਤ ਅਖੰਡ ਸੁਹਾਗ ਨੂੰ ਕਾਇਮ ਰੱਖਣ ਵਾਲਾ ਮੰਨਿਆ ਜਾਂਦਾ ਹੈ। ਸਾਰੇ ਵਰਗਾਂ ਦੀਆਂ ਅੌਰਤਾਂ ਵਿੱਚ ਇਸ ਵਰਤ ਬਾਰੇ ਅਥਾਹ ਸ਼ਰਧਾ ਹੈ। ਅੌਰਤਾਂ ਨੂੰ ਵਿਸ਼ਵਾਸ ਹੈ ਕਿ ਇਹ ਵਰਤ ਰੱਖਣ ਨਾਲ ਉਨ੍ਹਾਂ ਦਾ ਸੁਹਾਗ ਬਣਿਆ ਰਹੇਗਾ।























