ਨਵੀਂ ਦਿੱਲੀ/ਇਸਲਾਮਾਬਾਦ, 22 ਨਵੰਬਰ : ਇੱਕ ਪਾਸੇ ਜਿਥੇ ਭਾਰਤ ਸਰਕਾਰ ਨੇ ਅੱਜ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਮਨਜੂਰੀ ਦਿੱਤੀ ਹੈ, ਉਥੇ ਪਾਕਿਸਤਾਨ ਸਰਕਾਰ ਵੀ ਸਿੱਖਾਂ ਨੂੰ ਦੋਹਰੀ ਖੁਸ਼ੀ ਦਿੰਦਿਆਂ ਕਰਤਾਰਪੁਰ ਲਾਂਘਾ ਬਣਾਉਣ ਲਈ ਹਾਮੀ ਭਰ ਦਿੱਤੀ ਹੈ।
ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਕਰਤਾਰਪੁਰ ਵਿਚ ਸਹੂਲਤਾਂ ਦਾ ਜਾਇਜਾ ਲੈਣਗੇ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਇਸ ਸ਼ੁੱਭ ਮੌਕੇ ਉਤੇ ਅਸੀਂ ਸਿੱਖ ਭਾਈਚਾਰੇ ਦਾ ਪਾਕਿਸਤਾਨ ਵਿਚ ਸਵਾਗਤ ਕਰਦੇ ਹਾਂ।
https://twitter.com/SMQureshiPTI/status/1065544884973654016