ਸੋਸ਼ਲ ਮੀਡੀਆ ਜ਼ਰੀਏ ਕਰਦਾ ਸੀ ਡੀਲਿੰਗ
ਐਸ.ਏ.ਐਸ ਨਗਰ, 23 ਅਗਸਤ (ਵਿਸ਼ਵ ਵਾਰਤਾ)-ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਰਜਿੰਦਰ ਸਿੰਘ ਸੋਹਲ, ਕਪਤਾਨ ਪੁਲਿਸ, ਐਸ.ਟੀ.ਐਫ, ਮੋਹਾਲੀ ਦੀ ਨਿਗਰਾਨੀ ਹੇਠ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਐਸ.ਟੀ.ਐਫ , ਮੋਹਾਲੀ ਦੀ ਟੀਮ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ ਜਦੋ ਮੋਹਾਲੀ ਐਸ.ਟੀ.ਐਫ ਦੀ ਟੀਮ ਨੇ ਨੇੜੇ ਪੈਟਰੋਲ ਪੰਪ ਫੇਸ 3 ਏ , ਮੋਹਾਲੀ ਦੇ ਨੇੜੇ ਤੋਂ ਨਾਕਾਬੰਦੀ ਦੌਰਾਨ 01 ਨਾਇਜੀਰੀਅਨ ਜੋਇਲ ਸਮਿੱਥ ਨੂੰ 270 ਗ੍ਰਾਮ ਹੈਰੋਇੰਨ ਅਤੇ 1 ਲੱਖ 80 ਹਜਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਜਿੰਦਰ ਸਿੰਘ ਸੋਹਲ, ਕਪਤਾਨ ਪੁਲਿਸ, ਐਸ.ਟੀ.ਐਫ, ਮੋਹਾਲੀ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ, ਫੇਸ 4, ਮੋਹਾਲੀ ਵਿਖੇ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਨਾਇਜੀਰੀਆ ਦਾ ਰਹਿਣ ਵਾਲਾ ਜੋਇਲ ਸਮਿੱਥ ਜੋ ਕਿ ਹੁਣ ਤਿਲਕ ਨਗਰ , ਨਵੀਂ ਦਿੱਲੀ ਵਿਖੇ ਰਹਿ ਰਿਹਾ ਸੀ, ਚੰਗੀਗੜ੍ਹ ਅਤੇ ਮੋਹਾਲੀ ਵਿਖੇ ਆਪਣੇ ਗਾਹਕਾਂ ਨੂੰ ਹੈਰੋਇੰਨ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਜਿਸ ਨੂੰ ਏ.ਐਸ.ਆਈ ਸੁਖਵਿੰਦਰ ਸਿੰਘ ਥਾਣਾ ਐੇਸ.ਟੀ.ਐਫ ਨੇ ਸਮੇਤ ਪੁਲਿਸ ਪਾਰਟੀ ਕਾਬੂ ਕੀਤਾ, ਜਿਸ ਪਾਸੋਂ 270 ਗ੍ਰਾਮ ਹੈਰੋਇਨ ਅਤੇ 1 ਲੱਖ 80 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ।
ਮੁਲਜ਼ਮ ਨੇ ਮੁੱਢਲੀ ਪੁੱਛ ਗਿੱਛ ਤੇ ਦੱਸਿਆ ਕਿ ਉਹ ਨਾਇਜੀਰੀਆ ਦਾ ਰਹਿਣ ਵਾਲਾ ਹੈ ਅਤੇ ਉਹ ਸਾਲ 2014 ਵਿੱਚ ਟੂਰਿਸਟ ਵੀਜੇ ‘ਤੇ ਭਾਰਤ ਆਇਆ ਸੀ। ਉਸ ਤੋਂ ਬਾਅਦ ਉਹ ਵਾਪਸ ਨਹੀ ਗਿਆ। ਦਿੱਲੀ ਵਿਖੇ ਉਸ ਦਾ ਮੁੱਖ ਕਿਤਾ ਹੈਰੋਇਨ ਸਪਲਾਈ ਕਰਨਾ ਹੇ। ਕਰੀਬ 03 ਸਾਲ ਪਹਿਲਾ ਉਸਨੂੰ ਜੌਨਸਨ ਨਾਮ ਦਾ ਇਕ ਨਾਇਜੀਰੀਅਨ ਦਿੱਲੀ ਵਿਖੇ ਮਿਲਿਆ ਸੀ, ਜੋ ਕਿ ਦਿੱਲੀ ਵਿਚ ਵਿਖੇ ਹੈਰੋਇਨ ਦਾ ਮੇਨ ਸਪਲਾਇਰ ਹੈ। ਉਸ ਤੋਂ ਬਾਅਦ ਇਸ ਨੇ ਵੀ ਹੈਰੋਇੰਨ ਸਪਲਾਈ ਦਾ ਕੰਮ ਸੁਰੂ ਕਰ ਲਿਆ ਸੀ। ਜੋ ਜੌਨਸਨ ਤੋਂ ਹੈਰੋਇਨ ਲੈ ਕੇ ਅੱਗੇ ਪੰਜਾਬ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਨੂੰ ਸਪਲਾਈ ਕਰਦਾ ਹੈ। ਉਹ ਆਪਣੀਆਂ ਸਾਰੀਆਂ ਡੀਲਾਂ ਸੋਸ਼ਲ ਮੀਡੀਆ ਰਾਹੀਂ ਕਰਦਾ ਹੈ ਅਤੇ ਜਿੱਥੇ ਹੈਰੋਇਨ ਦੀ ਸਪਲਾਈ ਜ਼ਿਆਦਾ ਹੋਵੇ ਉੱਥੇ ਆਪ ਖੁਦ ਦੇਣ ਜਾਂਦਾ ਹੈ। ਜੋ ਕੱਲ ਵੀ ਆਪਣੀ ਸਪਲਾਈ ਦੇਣ ਲਈ ਚੰਡੀਗੜ, ਮੋਹਾਲੀ ਵਿਖੇ ਆਇਆ ਸੀ। ਜਿਸ ਨੂੰ ਹੈਰੋਇਨ ਸਮੇਤ ਕਾਬੂ ਕਰਕੇ ਇਸ ਵਿਰੁੱਧ ਮੁਕੱਦਮਾ ਨੰ: 42 ਮਿਤੀ 22-08-2018 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਅਤੇ 14 ਫਾਰਨਰ ਐਕਟ 1946, ਥਾਣਾ ਐਸ.ਟੀ.ਐਫ., ਫੇਜ਼ -4 ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ।
ਐਸ.ਟੀ.ਐਫ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਕਿਸੇ ਡਰੱਗ ਤਸਕਰ /ਡਰੱਗ ਸਪਲਾਇਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਐਸ.ਟੀ.ਐਫ., ਪੰਜਾਬ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।