
ਨਵਾਂਸ਼ਹਿਰ, 16 ਜੁਲਾਈ (ਵਿਸ਼ਵ ਵਾਰਤਾ)-ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਵਲੋਂ ਅੱਜ ਅਵਾਜ਼ ਸੰਸਥਾਂ ਵਲੋਂ ਸਾਥੀ ਸੰਸਥਾਵਾਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ “ਹਰਾ – ਭਰਾ ਨਵਾਂਸ਼ਹਿਰ ਮਹਿੰਮ” ਦਾ ਆਗਾਜ਼ ਚੰਡੀਗੜ੍ਹ ਬਾਈਪਾਸ – ਲੰਗੜੋਆ ਪੁਆਇੰਟ ਨਵਾਂਸ਼ਹਿਰ ਉੱਤੇ ਬੂਟਾ ਲਗਾ ਕੇ ਕੀਤਾ ਗਿਆ ।
ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਨਾਮੀ ਅਵਾਜ਼ ਸੰਸਥਾਂ ਵਲੋਂ ਇਸ ਮੁਹਿੰਮ ਲਈ ਵਣ-ਵਿਭਾਗ, ਨਵਾਂਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ `ਤੇ ਜਾਗਰੂਕ ਸ਼ਹਿਰੀਆਂ ਨੂੰ ਨਾਲ ਜੋੜਿਆ ਗਿਆ ਹੈ ਅਤੇ ਸਭ ਦੇ ਸਹਿਯੋਗ ਨਾਲ ਇਸ ਬਾਈਪਾਸ ਨੂੰ ਹਰਾ-ਭਰਾ ਕਰਨ ਅਤੇ ਸੁੰਦਰ ਦਿੱਖ ਦੇਣ ਲਈ 10,000 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਸਭ ਸੰਸਥਾਵਾਂ ਇਸ ਕਾਰਜ ਵਿੱਚ ਭਰਪੂਰ ਸਹਿਯੋਗ ਦੇ ਰਹੀਆਂ ਹਨ ।
ਉਨ੍ਹਾਂ ਨੇ ਅਵਾਜ਼ ਦੇ ਇਸ ਉਪਰਾਲੇ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ ਅਤੇ ਸਭ ਜਾਗਰੂਕ ਸ਼ਹਿਰੀਆਂ `ਤੇ ਇਲਾਕਾ ਨਿਵਾਸੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧੋ-ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਨਵਾਂਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਜੋ ਇਸ ਨੇਕ ਕੰਮ ਵਿੱਚ ਹਿੱਸੇਦਾਰ ਹਨ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਪੰਜਾਬ ਪੁਲਿਸ ਵਲੋਂ ਇਸ ਕਾਰਜ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।






















