
ਲੰਡਨ, 10 ਸਤੰਬਰ – ਆਪਣਾ ਆਖਰੀ ਟੈਸਟ ਮੈਚ ਖੇਡ ਰਹੇ ਇੰਗਲੈਂਡ ਦੇ ਐਲੇਸਟਰ ਕੁੱਕ ਨੇ ਅੱਜ ਭਾਰਤ ਖਿਲਾਫ ਸੈਂਕੜਾ ਜੜ ਕੇ ਟੀਮ ਨੂੰ ਮਜਬੂਤ ਸਥਿਤੀ ਵਿਚ ਪਹੁੰਚਾ ਦਿਤਾ ਹੈ। ਦੱਸਣਯੋਗ ਹੈ ਕਿ ਸੰਨਿਆਸ ਦਾ ਐਲਾਨ ਕਰ ਚੁਕੇ ਕੁੱਕ ਦਾ ਇਹ ਆਖਰੀ ਟੈਸਟ ਸੈਂਕੜਾ ਹੈ।
ਇਸ ਦੌਰਾਨ ਇੰਗਲੈਂਡ ਨੇ ਚੌਥੇ ਦਿਨ ਦੇ ਲੰਚ ਤੱਕ 2 ਵਿਕਟਾਂ ਤੇ 243 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਕੁਲ ਲੀਡ 283 ਦੌੜਾਂ ਦੀ ਹੋ ਗਈ ਹੈ। ਦੂਸਰੇ ਪਾਸੇ ਕਪਤਾਲ ਰੂਟ ਵੀ 92 ਦੌੜਾਂ ਤੇ ਨਾਬਾਦ ਹੈ।






















