ਭਾਰਤ ਬਨਾਮ ਆਸਟ੍ਰੇਲੀਆ ਦਿਨ-ਰਾਤ ਦਾ ਮੈਚ
ਐਡੀਲੇਡ ਟੈਸਟ ਵਿੱਚ ਭਾਰਤੀ ਟੀਮ ਦੀ ਸ਼ਰਮਨਾਕ ਹਾਰ
ਆਸਟ੍ਰੇਲੀਆ ਟੈਸਟ ਸੀਰੀਜ਼ ਵਿੱਚ 1-0 ਨਾਲ ਅੱਗੇ

ਐਡੀਲੇਡ, 19 ਦਸੰਬਰ (ਗੁਰਪੁਨੀਤ ਸਿੰਘ ਸਿੱਧੂ)- ਐਡੀਲੇਡ ਟੈਸਟ ਵਿੱਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦਿਨ-ਰਾਤ ਟੈਸਟ ਵਿੱਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਇਸ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਐਡੀਲੇਡ ਟੈਸਟ ਦਾ ਤੀਜਾ ਦਿਨ ਭਾਰਤੀ ਟੀਮ ਲਈ ਇਕ ਬੂਰਾ ਸੁਪਨਾ ਸਿੱਧ ਹੋਇਆ ਹੈ। ਦੂਸਰੇ ਦਿਨ ਦੇ ਅੰਤ ਤੱਕ ਮਜ਼ਬੂਤ ਦਿਸ ਰਹੀ ਭਾਰਤੀ ਟੀਮ ਡੇ-ਨਾਈਟ ਟੈਸਟ ਦੇ ਤੀਜੇ ਦਿਨ 90 ਮਿੰਟ ਵਿੱਚ ਹੀ ਸਿਮਟ ਗਈ। ਭਾਰਤੀ ਟੀਮ ਨੇ ਜਦੋਂ 9 ਵਿਕਟਾਂ ਤੇ 36 ਰਨ ਬਣਾਏ ਸਨ ਤਾਂ ਮੁਹੰਮਦ ਸ਼ੰਮੀ ਨੂੰ ਚੋਟਿਲ ਹੋਣ ਦੇ ਕਾਰਨ ਕਰੀਜ਼ ਛੱਡਣੀ ਪਈ।






















