ਨਵੀਂ ਦਿੱਲੀ, 14 ਦਸੰਬਰ – ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ| ਇਹ ਦਾਅਵਾ ਅੱਜ ਵੱਖ-ਵੱਖ ਨਿਊਜ਼ ਚੈਨਲਾਂ ਵੱਲੋਂ ਜਾਰੀ ਐਕਜ਼ਿਟਾਂ ਪੋਲਾਂ ਦੁਆਰਾ ਕੀਤਾ ਗਿਆ ਹੈ| ਹਿਮਾਚਲ ਵਿਚ 68 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਹੋਇਆ ਸੀ| ਇੰਡੀਆ ਟੁਡੇ-ਐਕਸਿਸ ਅਨੁਸਾਰ ਹਿਮਾਚਲ ਵਿਚ ਭਾਜਪਾ ਨੂੰ ਤਿੰਨ ਚੌਥਾਈ ਬਹੁਮਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ| 47 ਤੋਂ 55 ਸੀਟਾਂ ਭਾਜਪਾ, ਕਾਂਗਰਸ ਨੂੰ 13 ਤੋਂ 20 ਅਤੇ ਹੋਰਨਾਂ ਦੇ ਹਿੱਸੇ 2 ਸੀਟਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ|
ਇਸੇ ਤਰ੍ਹਾਂ ਟਾਈਮ ਨਾਓ ਦੇ ਐਗਜ਼ਿਟ ਅਨੁਸਾਰ ਗੁਜਰਾਤ ਵਿਚ ਭਾਜਪਾ ਨੂੰ 109 ਅਤੇ ਕਾਂਗਰਸ ਨੂੰ 70 ਸੀਟਾਂ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ| ਉਥੇ ਇੰਡੀਆ ਟੁਡੇ ਐਕਸਿਸ ਦੇ ਐਗਜ਼ਿਟ ਪੋਲ ਅਨੁਸਾਰ ਗੁਜਰਾਤ ਵਿਚ ਭਾਜਪਾ ਨੂੰ 99-133, ਕਾਂਗਰਸ ਨੂੰ 68-82 ਸੀਟਾਂ ਦਾ ਅਨੁਮਾਨ ਹੈ|
ਇੰਡੀਆ ਟੁਡੇ-ਐਕਸਿਸ ਦੇ ਪਹਿਲੇ ਗੇੜ ਦੇ ਐਗਜ਼ਿਟ ਪੋਲ ਅਨੁਸਾਰ ਭਾਜਪਾ ਨੂੰ 48, ਕਾਂਗਰਸ ਨੂੰ 40 ਅਤੇ ਹੋਰਨਾਂ ਨੂੰ 1 ਸੀਟਾਂ ਮਿਲਣ ਦਾ ਸੰਭਾਵਨਾ ਹੈ|
ਭਾਵੇਂ ਵੱਖ-ਵੱਖ ਚੈਨਲਾਂ ਵੱਲੋਂ ਦੋਨਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਜਾ ਰਹੀ ਹੈ, ਪਰ ਅਸਲੀ ਤਸਵੀਰ 18 ਦਸਬੰਰ ਨੂੰ ਸਾਹਮਣੇ ਆਵੇਗੀ, ਜਦੋਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ|
‘ਵੋਟਿੰਗ ਡਾਟਾ ਜਨਤਕ ਹੋਣਾ ਚਾਹੀਦਾ’; ADR ਦੀ ਅਪੀਲ ‘ਤੇ ਸੁਪਰੀਮ ਕੋਰਟ ਨੇ ਲਗਾਈ ਫਟਕਾਰ
'ਵੋਟਿੰਗ ਡਾਟਾ ਜਨਤਕ ਹੋਣਾ ਚਾਹੀਦਾ'; ADR ਦੀ ਅਪੀਲ 'ਤੇ ਸੁਪਰੀਮ ਕੋਰਟ ਨੇ ਲਗਾਈ ਫਟਕਾਰ ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)- ਸੁਪਰੀਮ ਕੋਰਟ ਨੇ...