ਐਕਸਾਈਜ਼ ਵਿਭਾਗ ਦੀ ਇੱਕ ਦਿਨ ਵਿੱਚ ਹੀ ਦੂਜੀ ਵੱਡੀ ਕਾਰਵਾਈ
ਲਾਡੋਵਾਲ ਖੇਤਰ ਵਿੱਚ ਬਰਾਮਦ ਕੀਤੀ ਡੇਢ ਲੱਖ ਲੀਟਰ ਨਾਜਾਇਜ਼ ਸ਼ਰਾਬ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੇ ਇੱਕ ਦਿਨ ਵਿੱਚ ਹੀ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਲਾਡੋਵਾਲ ਖੇਤਰ ਨੇੜੇ ਸਤਲੁਜ ਦਰਿਆ ਨੇੜਿਓਂ 145000 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਐਕਸਾਈਜ਼ ਮੰਤਰੀ ਹਰਪਾਲ ਸਿੰਘ ਚੀਮਾ ਨੇ ਟਵੀਟ ਕਰਦਿਆਂ ਦਿੱਤੀ ਹੈ।
In a major drive against liquor mafia, Excise Deptt nabbed and destroyed 145000 ltr of illicit liquor from Sutlej River Bed near Ladhowal Area. Equipment used was also destroyed. @BhagwantMann Govt will continue to break the back of liquor mafia and nobody involved will be spared pic.twitter.com/Nl66mGY67Z
— Adv Harpal Singh Cheema (@HarpalCheemaMLA) September 2, 2022
ਇਸ ਦੇ ਨਾਲ ਹੀ ਦੱਸ ਦਈਏ ਕਿ ਇਸਤੋਂ ਪਹਿਲਾਂ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੰਨੂੜ ਨੇੜਿਓਂ 35 ਹਜ਼ਾਰ ਲੀਟਰ ਈਐਨਏ ਬਰਾਮਦ ਕੀਤੀ ਸੀ। ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਸ਼ਰਾਬ ਮਾਫੀਆ ਦੀ ਕਮਰ ਤੋੜਦੀ ਰਹੇਗੀ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ