ਚੰਡੀਗੜ, 14 ਅਗਸਤ – ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਗਮਾ ਜੇਤੂ ਐਥਲੀਟ ਹਾਕਮ ਸਿੰਘ ਭੱਠਲ ਦਾ ਅੱਜ ਦੇਹਾਂਤ ਹੋ ਗਿਆ। ਉਹ ਲੀਵਰ ਦੀ ਬਿਮਾਰੀ ਤੋਂ ਪੀਡ਼ਤ ਸਨ।
ਦੱਸਣਯੋਗ ਹੈ ਕਿ ਹਾਕਮ ਸਿੰਘ ਭੱਠਲ ਨੇ 1978 ਦੀਆਂ ਏਸ਼ਿਆਈ ਖੇਡਾਂ ‘ਚ 20 ਕਿਲੋਮੀਟਰ ਪੈਦਲ ਦੌਡ਼ ‘ਚ ਸੋਨ ਤਗਮਾ ਜਿੱਤਿਆ ਸੀ। ਟੋਕੀਓ ‘ਚ 1979 ‘ਚ ਵੀ ਏਸ਼ੀਅਨ ਟ੍ਰੈਕ ਅਤੇ ਫੀਲਡ ਮੀਟਿੰਗ ‘ਚ ਉਨ੍ਹਾਂ ਤਗਮਾ ਜਿਤਿਆ।
ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕਮ ਸਿੰਘ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ।
Aggrieved to hear of the passing away of Asian Games gold medallist athlete & Dhyan Chand award winner Hakam Singh Bhattal. Punjab will always remember his contribution and the pride his achievements gave us. My heartfelt sympathies for his family.
— Capt.Amarinder Singh (@capt_amarinder) August 14, 2018