
ਮੈਲਬੌਰਨ, 11 ਨਵੰਬਰ (ਗੁਰਪੁਨੀਤ ਸਿੰਘ ਸਿੱਧੂ) – ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਇਸੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਐਸ਼ੇਜ਼ ਲੜੀ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਸ ਦਾ ਗੇਂਦਬਾਜ਼ ਕੁਲਟਰ ਨਾਇਲ ਪਿੱਠ ਦੇ ਦਰਦ ਕਾਰਨ ਸੀਰੀਜ਼ ਤੋਂ ਬਾਹਰ ਹੋ ਗਿਆ| ਇੱਥੇ ਇਹ ਗੱਲ ਵਰਣਨਯੋਗ ਹੈ ਕਿ ਕੁਲਟਰ ਨਾਇਲ ਨੇ ਭਾਰਤ ਦੌਰਾਨ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕੀਤਾ ਸੀ ਅਤੇ ਆਸਟ੍ਰੇਲੀਆ ਨੂੰ ਉਮੀਦ ਸੀ ਕਿ ਇਹ ਗੇਂਦਬਾਜ ਇੰਗਲੈਂਡ ਖਿਲਾਫ ਵੀ ਚੰਗਾ ਪ੍ਰਦਰਸ਼ਨ ਕਰੇਗਾ, ਪਰ ਲੜੀ ਤੋਂ ਪਹਿਲਾਂ ਹੀ ਉਸ ਨੂੰ ਵੱਡਾ ਝਟਕਾ ਲੱਗ ਗਿਆ|
ਵਰਣਨਯੋਗ ਹੈ ਕਿ ਦੋਨਾਂ ਦੇਸ਼ਾਂ ਵਿਚਾਲੇ ਇਹ ਲੜੀ 23 ਨਵੰਬਰ ਤੋਂ 8 ਜਨਵਰੀ ਦਰਮਿਆਨ ਖੇਡੀ ਜਾਵੇਗੀ| ਇਸ ਲੜੀ ਦੀ ਮੇਜ਼ਬਾਨੀ ਆਸਟ੍ਰੇਲੀਆ ਕਰ ਰਿਹਾ ਹੈ|
CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ
CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ; ਕੀਤਾ ਵੱਡਾ ਐਲਾਨ ਚੰਡੀਗੜ੍ਹ, 22 ਸਤੰਬਰ 2026 (ਵਿਸ਼ਵ ਵਾਰਤਾ): ਏਸ਼ੀਆਈ...





















