ਚੰਡੀਗੜ੍ਹ 13 ਜੂਨ( ਵਿਸ਼ਵ ਵਾਰਤਾ )- ਪੰਜਾਬ ਸਰਕਾਰ ਵਲੋਂ ਮੋਤੀ ਬਾਗ ਮਹਿਲ ਅਤੇ ਪ੍ਰਨੀਤ ਕੌਰ ਦੇ ਨਜਦੀਕੀ ਉੱਧਮ ਸਿੰਘ ਕੰਬੋਜ਼ ਨੂੰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਹੈ।ਇਸ ਦੀ ਖਬਰ ਮਿਲਦੇ ਹੀ ਸਮੁੱਚੇ ਪਟਿਆਲਵੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉੱਧਮ ਕੰਬੋਜ਼ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।ਇੱਥੇ ਇਹ ਵੀ ਦੱਸਣਯੋਗ ਹੈ ਕਿ ਕੰਬੋਜ਼ ਪਹਿਲਾ ਹੀ ਕਾਂਗਰਸ ਕਮੇਟੀ ਪਟਿਆਲਾ ਦੇ ਵੱਖ ਵੱਖ ਅਹੁੱਦਿਆ ਤੇ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੀ ਹਰ ਚੋਣ ਵਿੱਚ ਉਹਨਾਂ ਦੇ ਸਹਿਯੋਗੀ ਰਹੇ ਹਨ।ਉੱਧਮ ਕੰਬੋਜ਼ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਤੇ ਬੀਬਾ ਜੈਇੰਦਰ ਕੌਰ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਲਗਨ ਨਾਲ ਨਿਭਾਉਣਗੇ।ਇਸ ਮੌਕੇ ਸੋਹਣ ਸਿੰਘ ਆਰੇ ਵਾਲੇ, ਗੁਰਭਜਨ ਲਚਕਾਣੀ ਪ੍ਰਧਾਨ À.ਬੀ.ਸੀ. ਡਿਪਾਰਟਮੈਂਟ,ਬਲਬੀਰ ਸਿੰਘ ਰਾਈ ਮਾਜਰਾ, ਜ਼ੋਗਿੰਦਰ ਕੌਰ, ਰੂਪ ਕੁਮਾਰ,ਕਾਮਰੇਡ ਰਮੇਸ਼ ਸਿੰਘ,ਗੁਰਦੀਪ ਸਿੰਘ ਪੱਪੂ,ਮਨਦੀਪ ਕੁਮਾਰਾ ਮੋਨੂੰ, ਸਤਨਾਮ ਸਿੰਘ, ਮੁਕੇਸ਼ ਭੋਲਾ, ਕ੍ਰਿਸ਼ਨ ਕੁਮਾਰ ਬਾਬੂ, ਸੁੱਚਾ ਸਿੰਘ ਅਤੇ ਜ਼ਸਵਿੰਦਰ ਜੁਲਕਾ ਹਾਜਰ ਸਨ।
ਸਰਕਾਰੀ ਦਫ਼ਤਰਾਂ OFFICE ਵਿੱਚ ਜੇਕਰ ਲੋਕ ਖੱਜਲ-ਖੁਆਰ ਹੋਏ ਤਾਂ ਡਿਪਟੀ DEPUTY ਕਮਿਸ਼ਨਰ ਜਵਾਬਦੇਹ ਹੋਣਗੇ-ਮੁੱਖ ਮੰਤਰੀ
ਆਮ ਲੋਕਾਂ ਦੀ ਮਦਦ ਲਈ ਸੂਬਾ ਭਰ ਵਿੱਚ ਸਥਾਪਤ ਹੋਣਗੇ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਹੁੰਦੀ...