ਹੁਸ਼ਿਆਰਪੁਰ 20 ਜੂਨ (ਵਿਸ਼ਵ ਵਾਰਤਾ )-
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓ ਜੋ ਕਿ ਯੂ. ਪੀ. ਵਿੱਚ ਪੰਜਾਬੀਆਂ ਨੂੰ ਉੱਥੇ ਆਪਣੇ ਘਰ – ਘਾਟ, ਬਿਜਨੈਸ, ਜ਼ਮੀਨਾਂ ਛੱਡ ਕੇ ਚੱਲੇ ਜਾਣ ਤੇ ਤੁਗਲਕੀ ਫੁਰਮਾਨ ਨਾਲ ਹਰ ਪੰਜਾਬੀ ਦੇ ਹਿਰਦੇ ਵਲੂੰਧਰੇ ਗਏ ਇਸ ਤੋਂ ਪਹਿਲਾਂ ਗੁਜਰਾਤ ਵਿੱਚ ਵੀ ਇਸੇ ਤਰ੍ਹਾਂ ਹੋ ਚੁੱਕਿਆ ਹੈ ਕੁਝ ਲੋਕ ਉਥੋਂ ਆਪਣਾ ਸਭ ਕੁਝ ਭੰਗ ਦੇ ਭਾਅ ਗੁਆ ਕੇ ਸੱਜੇ ਖੱਬੇ ਚੱਲੇ ਗਏ ਕੁਝ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਇਹਨਾ ਗੱਲਾ ਦਾ ਪ੍ਰਗਟਾਵਾ ਉਵਰਸੀਜ਼ ਕੇਗਰਸ ਯੂਰਪ ਮਹਿਲਾ ਵਿੰਗ ਦੀ ਕਨਵੀਨਰ ਤੇ ਸਮਾਜ ਸੇਵਕਾ ਦੀ ਕਤਾਰ ਵਿੱਚ ਮੋਹਰਲੇ ਪਾਸੇ ਖੜ ਕੇ ਕੰਮ ਕਰਨ ਵਾਲੀ ਡਾ: ਸੋਨੀਆ ਨੇ ਪੱਤਰਕਾਰਾ ਨਾ ਗੱਲਬਾਤ ਕਰਦਿਆ ਕੀਤਾ ਉਹਨਾ ਕਿਹਾ ਕਿ ਬਹੁਤ ਹੀ ਦੁੱਖ ਤੇ ਹੈਰਾਨੀ ਜਨਕ ਗੱਲ ਹੈ ਕਿ ਹਿਜਰਤ ਦੇ ਹੁਕਮ ਉੱਥੇ ਹੀ ਹੋ ਰਹੇ ਹਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਪਾਰਟੀ ਦਾ ਰਾਜ ਹੈ ਇੱਕ ਸੱਚੀ ਕਹਾਵਤ ਹੈ ਕਿ ਕੁੜੀ ਓਹੀ ਸਹੁਰੀ ਚੰਗੀ ਤਰ੍ਹਾਂ ਵੱਸਦੀ ਹੈ ਜਿਸ ਦਾ ਪੇਕਾ ਪਰਿਵਾਰ ਤਕੜਾ ਭਾਵ ਜੁੱਤੀ ਵਾਲਾ ਹੋਵੇ ਪਰ ਪੇਕੇ ਪਰਿਵਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਇਸ ਬਿਪਤਾ ਵਾਲੀ ਘੜੀ ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਸਿੱਖ ਜਥੇਬੰਦੀਆਂ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਪੰਜਾਬ ਸਰਕਾਰ ਨੂੰ, ਤੇ ਹੋਰ ਪਾਰਟੀਆਂ ਨੂੰ ਵੀ ਵੱਡੇ ਪੱਧਰ ਤੇ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਉਥੋਂ ਉਜਾੜੇ ਦੇ ਦੁੱਖ ਤੋਂ ਸਹਿਕਦੇ ਲੋਕਾਂ ਨੂੰ ਪੰਜਾਬੀ ਸਿੱਖ ਭਾਈਚਾਰੇ ਨੂੰ ਕੁਝ ਕੁ ਰਾਹਤ ਵਜੋਂ ਆਕਸੀਜਨ ਮਿਲ ਸਕੇ ਜਿਕਰਜੋਗ ਹੈ ਕਿ ਪੰਜਾਬੀ ਜਿੱਥੇ ਵੀ ਗਏ ਬਹੁਤ ਤਕੜੀ ਘਾਲਣਾ, ਸਖ਼ਤ ਮਿਹਨਤ ਕਰਕੇ ਆਪਣਾ ਵਸੇਬਾ ਬਣਾਇਆ ਪਰ ਹੁਣ ਮੌਕੇ ਦੀਆਂ ਸਰਕਾਰਾਂ ਉਜਾੜਨ ਤੇ ਤੁਲੀਆਂ ਹੋਈਆਂ ਹਨ ਜੋ ਕਿ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੈ ਲੋੜ ਹੈ ਸਭ ਨੂੰ ਇਕੱਠੇ ਹੋ ਕੇ ਇੱਕ ਜੁਟ ਇੱਕ ਮੁੱਠ ਹੋ ਕੇ ਅਵਾਜ ਬੁਲੰਦ ਕਰਨ ਦੀ ਤਾਂ ਜੋ ਹਰ ਪੰਜਾਬੀ ਸੁੱਖ ਆਰਾਮ
ਦੀ ਆਪਣੀ ਜ਼ਿੰਦਗੀ ਮਿਹਨਤ ਮੁਸ਼ੱਕਤ ਕਰਕੇ ਵਧੀਆ ਤਰੀਕੇ ਨਾਲ ਜੀਅ ਸਕੇ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 93ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 93ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ...





















