ਉੱਤਰ ਕੋਰੀਆ ਤੇ ਰੂਸ ਦਰਮਿਆਨ ਹੋਇਆ ਅਹਿਮ ਰੱਖਿਆ ਸਮਝੌਤਾ,24 ਸਾਲਾਂ ਬਾਅਦ ਉੱਤਰ ਕੋਰੀਆ ਪਹੁੰਚੇ ਵਲਾਦੀਮੀਰ ਪੁਤਿਨ
ਨਵੀਂ ਦਿੱਲੀ 19 ਜੂਨ (ਵਿਸ਼ਵ ਵਾਰਤਾ): ਉੱਤਰ ਕੋਰੀਆ ਅਤੇ ਰੂਸ ਦਰਮਿਆਨ ਹੋਏ ਅਹਿਮ ਰੱਖਿਆ ਸਮਝੌਤੇ ਤੋਂ ਬਾਅਦ ਅਮਰੀਕਾ ਜਪਾਨ ਅਤੇ ਹੋਰ ਵਿਰੋਧੀ ਮੁਲਕ ਚਿੰਤਾ ਦੇ ਵਿੱਚ ਪੈ ਗਏ ਹਨ। ਪੁਤਿਨ ਅਤੇ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਨ ਉਨ ਨੇ ਇੱਕ ਮਹੱਤਵਪੂਰਨ ਰੱਖਿਆ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਹਨ। ਇਸ ਨਵੇਂ ਸਿਕਿਓਰਟੀ ਪੈਕਟ ਦੇ ਤਹਿਤ ਜੇਕਰ ਕੋਈ ਤੀਸਰਾ ਦੇਸ਼ ਉੱਤਰ ਕੋਰੀਆ ਜਾਂ ਰੂਸ ਤੇ ਹਮਲਾ ਕਰਦਾ ਹੈ, ਤਾਂ ਰੂਸ ਅਤੇ ਉੱਤਰ ਕੋਰੀਆ ਇੱਕ ਦੂਜੇ ਦੀ ਮਦਦ ਕਰਨਗੇ। ਰੂਸ ਅਤੇ ਉੱਤਰ ਕੋਰੀਆ ਦੇ ਵਿਚਕਾਰ ਹੋਏ ਸਮਝੌਤੇ ਨੂੰ ਲੈ ਕੇ ਅਮਰੀਕਾ ਦੀ ਨੀਂਦ ਉੱਡ ਗਈ ਹੈ। ਦੱਖਣ ਕੋਰੀਆ ਅਤੇ ਜਪਾਨ ਵਰਗੇ ਦੇਸ਼ਾਂ ਨੂੰ ਵੀ ਇਹ ਸਮਝੌਤੇ ਨੇ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਇਹ ਸਮਝੌਤਾ ਉਸ ਵੇਲੇ ਹੋਇਆ ਹੈ ਜਦੋਂ ਰੂਸ ਯੂਕਰੇਨ ਵਿੱਚ ਜੰਗ ਵਿੱਚ ਉਲਝਿਆ ਹੋਇਆ ਹੈ ਅਤੇ ਉੱਤਰ ਕੋਰੀਆ ਵੀ ਲਗਾਤਾਰ ਮਿਜਾਇਲ ਅਤੇ ਹੋਰ ਹਥਿਆਰਾਂ ਦੇ ਪਰੀਖਣ ਕਰਕੇ ਆਪਣੇ ਵਿਰੋਧੀ ਦੇਸ਼ਾਂ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਕਿਸ ਕਿਸਮ ਦੀ ਸਹਾਇਤਾ ਦਾ ਵਰਣਨ ਇਸ ਸਮਝੌਤੇ ਦੇ ਵਿੱਚ ਕੀਤਾ ਗਿਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਸਾਲ ਬਾਅਦ ਦੱਖਣੀ ਕੋਰੀਆ ਦੀ ਯਾਤਰਾ ਕੀਤੀ ਹੈ। ਹਾਲਾਂਕਿ ਇਹ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਉੱਤਰ ਕੋਰੀਆ ਕਥਿਤ ਤੌਰ ਤੇ ਯੂਕਰੇਨ ਦੇ ਖਿਲਾਫ ਰੂਸ ਨੂੰ ਹਥਿਆਰ ਮੁਹਈਆ ਕਰਵਾ ਰਿਹਾ ਸੀ। ਇਸ ਤੋਂ ਬਾਅਦ ਪੱਛਮੀ ਦੇਸ਼ਾਂ ਵੱਲੋਂ ਰੂਸ ਅਤੇ ਉੱਤਰ ਕੇਰੀਆ ਦੇ ਖਿਲਾਫ ਰੋਕਾਂ ਵੀ ਲਗਾਈਆਂ ਗਈਆਂ ਹਨ। ਇਹ ਵੀ ਖਬਰਾਂ ਆਈਆਂ ਸਨ, ਕਿ ਰੂਸ ਉੱਤਰ ਕੋਰੀਆ ਨੂੰ ਪਰਮਾਣੂ ਹਥਿਆਰ ਅਤੇ ਮਿਜਾਇਲਾਂ ਵਿਕਸਿਤ ਕਰਨ ਦੇ ਵਿੱਚ ਮਦਦ ਕਰ ਰਿਹਾ ਹੈ।























