ਚੰਡੀਗੜ੍ਹ, 26 ਦਸੰਬਰ (ਵਿਸ਼ਵ ਵਰਤਾ) ਉੱਤਰੀ ਭਾਰਤ ਵਿਚ ਸ਼ੀਤ ਲਹਿਰ ਜਾਰੀ ਹੈ। ਪੰਜਾਬ ਸਮੇਤ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਤਾਂ ਤਾਪਮਾਨ ਸਿਫਰ ਤੋਂ ਵੀ ਹੇਠਾਂ ਜਾ ਚੁੱਕਾ ਹੈ।
ਪੰਜਾਬ ਵਿਚ ਠੰਡ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੂਬੇ ਵਿਚ ਠੰਡ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ।
ਦੂਸਰੇ ਪਾਸੇ ਧੁੰਦ ਕਾਰਨ ਪੰਜਾਬ ਵਿਚ ਆਵਾਜਾਈ ਬਿਲਕੁਲ ਧੀਮੀ ਹੋ ਗਈ ਹੈ। ਇਸ ਠੰਡ ਦਾ ਫਸਲਾਂ ਉਤੇ ਵੀ ਬੜਾ ਮਾੜਾ ਅਸਰ ਪਿਆ ਹੈ।