ਐਸ.ਏ.ਐਸ ਨਗਰ, 20 ਦਸੰਬਰ (ਡਾ. ਦੀਪਕ ਸਿੰਗਲਾ, ਵਿਸ਼ਵ ਵਾਰਤਾ) : ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨਮਿਤ ਭੋਗ ਅਤੇ ਅੰਤਮ ਅਰਦਾਸ 21 ਦਸੰਬਰ ਨੂੰ ਹੋਵੇਗੀ। ਉਨਾਂ ਦੇ ਪੁੱਤਰ ਸ. ਚੇਤਨ ਪਾਲ ਸਿੰਘ ਨੇ ਦੱਸਿਆ ਕਿ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਮ ਅਰਦਾਸ 21 ਦਸੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12:00 ਤੋਂ 1:30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਆਰਮੀ ਇੰਸਟੀਚਿਊਟ ਆਫ਼ ਲਾਅ) ਸੈਕਟਰ-69, ਮੋਹਾਲੀ ਵਿਖੇ ਹੋਵੇਗੀ।
ਪੰਜਾਬੀ ਅਖ਼ਬਾਰਾਂ ਰੋਜ਼ਾਨਾ ਸਪੋਕਸਮੈਨ, ਪੰਜਾਬੀ ਟਿ੍ਰਬਿੳੂਨ, ਪੰਜਾਬੀ ਜਾਗਰਣ ਤੇ ਦੇਸ਼ ਵਿਦੇਸ਼ ਟਾਈਮਜ਼ ਦੇ ਲੰਮਾ ਸਮਾਂ ਸੰਪਾਦਕ ਰਹੇ ਸ. ਭੁੱਲਰ (74 ਸਾਲ) 11 ਦਸੰਬਰ ਨੂੰ ਸੰਖੇਪ ਬੀਮਾਰੀ ਪਿੱਛੋਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।
ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਦੀਆਂ ਫ਼ੌਜੀਆਂ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ-ਚਰਨਜੀਤ ਚੰਨੀ ਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ...