ਉੱਤਰ ਭਾਰਤ ਵਿੱਚ ਪਹਾੜਾਂ ਤੋਂ ਮੈਦਾਨਾਂ ਤੱਕ ਠੰਡ ਦਾ ਕਹਿਰ ਜਾਰੀ ਹੈ। ਅਗਲੇ ਦੋ ਦਿਨਾਂ ਤੱਕ ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਵੀ ਸ਼ੀਤ ਲਹਿਰ ਦੇ ਕਹਿਰ ਰਹਿਣ ਦੀ ਸੰਭਾਵਨਾ ਹੈ। ਪੰਜਾਬ ਮੌਸਮ ਵਿਗਿਆਨੀਆਂ ਅਨੁਸਾਰ ਲੋਕਾਂ ਨੂੰ 31 ਦਸੰਬਰ ਤੱਕ ਠੰਡ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਪੰਜਾਬ ਮੌਸਮ ਵਿਗਿਆਨ ਵਿਗਿਆਨੀਆਂ ਦੇ ਅਨੁਸਾਰ 48 ਸਾਲਾਂ ਤੱਕ ਦੇ ਅੰਕੜੇ ਹਨ ਅਤੇ ਕਦੇ ਵੀ ਤਾਪਮਾਨ ਵਿੱਚ ਇੰਨੀ ਗਿਰਾਵਟ ਨਹੀਂ ਦਰਜ ਕੀਤੀ ਗਈ। ਹੁਣ ਘੱਟੋ ਘੱਟ ਤਾਪਮਾਨ 5 ਡਿਗਰੀ ਹੈ, ਜਦੋਂ ਕਿ ਵੱਧ ਤੋਂ ਵੱਧ 9 ਤੋਂ 10 ਡਿਗਰੀ ਹੈ, ਜੋ ਇਸ ਸਮੇਂ ਦੌਰਾਨ 8 ਡਿਗਰੀ ‘ਤੇ ਆ ਗਿਆ ਹੈ। ਊਨਾ ਤੇ ਮੰਡੀ ਜ਼ਿਲ੍ਹਿਆਂ ’ਚ ਸਵੇਰੇ ਸੰਘਣੀ ਧੁੰਦ ਪਈ। ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ’ਚ 31 ਦਸੰਬਰ ਤੋਂ 2 ਜਨਵਰੀ ਤੱਕ ਮੀਂਹ ਤੇ ਬਰਫ਼ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਸੰਬਰ ਦੇ ਮਹੀਨੇ ਵਿਚ ਪੈ ਰਹੀ ਠੰਡ ਨੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੀਜ਼ਨ ਵਿੱਚ ਕਣਕ ਪੀਲੀ ਹੋ ਸਕਦੀ ਹੈ, ਪਰ ਮੌਸਮ ਦੇ ਜਲਦੀ ਹੀ ਬਦਲਣ ਦੀ ਉਮੀਦ ਹੈ। ਜਦੋਂ ਕਿ ਸਬਜ਼ੀਆਂ ਦੇ ਕਿਸਾਨਾਂ ਨੂੰ ਠੰਢ ਤੋਂ ਬਚਾਅ ਲਈ ਧੂੰਆਂ ਅਤੇ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਇਸ ਵੇਲੇ ਵੱਧ ਰਹੀ ਠੰਢ ਕਾਰਨ ਲੋਕ ਬੁਰੀ ਸਥਿਤੀ ਵਿਚ ਹਨ ਅਤੇ ਲੋਕ ਠੰਢ ਤੋਂ ਬਚਣ ਲਈ ਵੱਖੋ ਵੱਖਰੇ ਢੰਗ ਅਪਣਾ ਰਹੇ ਹਨ।
ਪੰਜਾਬ ’ਚ ਬਠਿੰਡਾ ਸਭ ਤੋਂ ਵੱਧ ਠੰਢਾ ਰਿਹਾ ਤੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 3.8 ਡਿਗਰੀ ਅਤੇ ਡਲਹੌਜ਼ੀ ਦਾ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ’ਚ ਅੰਮ੍ਰਿਤਸਰ ਦਾ ਤਾਪਮਾਨ ਪੰਜ ਡਿਗਰੀ ਸੈਲਸੀਅਸ, ਲੁਧਿਆਣਾ ਦਾ 5.6 ਡਿਗਰੀ, ਹਲਵਾਰਾ ਦਾ 5.5 ਡਿਗਰੀ, ਗੁਰਦਾਸਪੁਰ ਦਾ 5.8 ਡਿਗਰੀ ਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ, ਮਨਾਲੀ, ਸੋਲਨ, ਭੂੰਤਰ, ਸੁੰਦਰਨਗਰ ਤੇ ਕਲਪਾ ਦਾ ਤਾਪਮਾਨ ਸਿਫਰ ਨਾਲੋਂ ਹੇਠਾਂ ਰਿਕਾਰਡ ਕੀਤਾ ਗਿਆ ਹੈ। ਕੇਲੌਂਗ ਦਾ ਤਾਪਮਾਨ ਸਭ ਤੋਂ ਘੱਟ ਮਨਫ਼ੀ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।