ਉਤਰਾਖੰਡ ਦੇ ਚੰਪਾਵਤ ‘ਚ ਵੱਡਾ ਹਾਦਸਾ
ਬਾਰਾਤੀਆਂ ਨਾਲ ਭਰੀ ਬੱਸ ਡੂੰਘੀ ਖਾਈ ‘ਚ ਡਿੱਗੀ, ਦਸ ਤੋਂ ਵੱਧ ਦੀ ਮੌਤ
ਚੰਡੀਗੜ੍ਹ,22 ਫਰਵਰੀ(ਵਿਸ਼ਵ ਵਾਰਤਾ)- ਉੱਤਰਾਖੰਡ ਦੇ ਚੰਪਾਵਤ ਇਲਾਕੇ ਵਿੱਚ ਬਾਰਾਤੀਆਂ ਨੂੰ ਵਾਪਸ ਲਿਜਾ ਰਹੀ ਬੱਸ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 11 ਦੀ ਮੌਤ ਹੋ ਗਈ ਹੈ ਅਤੇ ਇੰਨੇ ਹੀ ਜ਼ਖਮੀ ਹੋ ਗਏ ਹਨ। ਜਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਹੀ ਮਰਨ ਵਾਲਿਆਂ ਨੂੰ 2 ਲੱਖ ਰੁਪਏ ਸਹਾਇਤਾ ਰਾਸ਼ੀ ਅਤੇ ਜਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
https://twitter.com/PMOIndia/status/1496003444704161794?s=20&t=hL7KQpW25MENTh8Vwr_Dlw