ਅੰਮ੍ਰਿਤਸਰ 8 ਜੁਲਾਈ (ਵਿਸ਼ਵ ਵਾਰਤਾ):
ਜ਼ਿਲੇ ਵਿਚ ਪੂੰਜੀ ਨਿਵੇਸ਼ ਲਿਆਉਣ ਅਤੇ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਇੰਨਵੈਸਟਮੈਟ ਪੰਜਾਬ ਵਲੋ ਜ਼ਿਲੇ ਵਿਚ ਇਕ ਸੀਨੀਅਰ ਕੰਸਲਟੈਟ ਦੀ ਨਿਯੁਕਤੀ ਕੀਤੀ ਗਈ ਹੈ।
ਇਸ ਸਬੰਧ ਵਿਚ ਅੱਜ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿੰਮਾਸੂ ਅਗਰਵਾਲ ਵਲੋ ਜਨਰਲ ਮੈਨੇਜਰ ਉਦਯੋਗ ਅਤੇ ਇੰਨਵੈਸਟਮੈਟ ਪੰਜਾਬ ਵਲੋ ਨਿਯੁਕਤ ਕੀਤੇ ਗਏ ਸੀਨੀਅਰ ਕੰਸਲਟੈਟ ਸ਼੍ਰੀ ਜੈਅੰਤ ਕੁਮਾਰ ਬਿਸੋਈ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਸ਼੍ਰੀ ਜੈਅੰਤ ਕੁਮਾਰ ਵਲੋ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਜ਼ਿਲੇ ਸਬੰਧੀ ਸੂਚਨਾ ਇਕੱਤਰ ਕੀਤੀ ਜਾਵੇਗੀ ਤਾਂ ਜੋ ਜ਼ਿਲੇ ਵਿਚ ਨਵਾਂ ਪੂੰਜੀ ਨਿਵੇਸ਼ ਲਿਆਂਦਾ ਜਾ ਸਕੇ। ਸ਼੍ਰੀ ਅਗਰਵਾਲ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਸਮੇ ਸਿਰ ਸੂਚਨਾ ਦੇਣੀ ਯਕੀਨੀ ਬਣਾਉਣ।
ਇਸ ਮੌਕੇ ਸੀਨੀਅਰ ਕੰਸਲਟੈਟ ਸ਼੍ਰੀ ਜੈਅੰਤ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾਣਗੇ ਅਤੇ ਨਵਾਂ ਪੂੰਜੀ ਨਿਵੇਸ਼ ਲਈ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨਾਂਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨਾਂ ਦੇ ਕੋਲ ਕੋਈ ਨਵੇ ਵਿਚਾਰ ਹੋਣ ਤਾਂ ਉਹ ਬੇਝਿਜਕ ਦੇਣ ਤਾਂ ਜੋ ਉਨਾਂਵਿਚਾਰਾਂ ਤੇ ਕੰਮ ਕਰਕੇ ਜ਼ਿਲੇ ਵਿਚ ਨਵਾਂ ਪੂੰਜੀ ਨਿਵੇਸ਼ ਲਿਆਂਦਾ ਜਾ ਸਕੇ।
ਇਸ ਮੀਟਿੰਗ ਵਿੱਚ ਸ੍ਰੀਮਤੀ ਅਮਨਦੀਪ ਕੌਰ ਏ:ਈ:ਟੀ:ਸੀ, ਸ੍ਰ ਭਗਤ ਸਿੰਘ ਫੰਕਸ਼ਨਲ ਮੈਨੇਜਰ ਉਦਯੋਗ ਭਵਨ , ਸ੍ਰੀ ਮੁਕੇਸ਼ ਸ਼ਰਮਾ ਜਿਲਾਮਾਲ ਅਫਸਰ, ਸ੍ਰੀ ਰਾਜੇਸ਼ ਕੁਮਾਰ ਤੇ ਸ੍ਰ ਸੁਖਦੇਵ ਸਿੰਘ ਐਸ:ਡੀ:ਓ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਸ੍ਰੀ ਸਤਿੰਦਰ ਸਿੰਘ ਡਿਪਟੀ ਸੀ:ਈ:ਓ, ਦਵਿੰਦਰ ਸੈਣੀ ਐਸ:ਡੀ:ਓ ਪੁੱਡਾ, ਬਲਵਿੰਦਰ ਸਿੰਘ ਏ:ਟੀ:ਪੀ, ਬੋਹਿੰਦਰ ਸਿੰਘ ਐਸ:ਡੀ:ਓ ਨਗਰ ਨਿਗਮ, ਬਲਵਿੰਦਰਪਾਲ ਸਿੰਘ, ਉਪਕਾਰ ਸਿੰਘ ਲੇਬਰ ਇੰਸਪੈਕਟਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।






















