ਇੰਡੋਨੇਸ਼ੀਆ ਦੇ ਜਾਵਾ ‘ਚ ਆਇਆ ਭੂਚਾਲ
ਚੰਡੀਗੜ੍ਹ, 28ਅਪ੍ਰੈਲ(ਵਿਸ਼ਵ ਵਾਰਤਾ)- ਇੰਡੋਨੇਸ਼ੀਆ ਦੇ ਜਾਵਾ ‘ਚ ਸ਼ਨੀਵਾਰ 27 ਅਪ੍ਰੈਲ ਨੂੰ ਰਾਤ 9:59 ਵਜੇ 6.2 ਤੀਬਰਤਾ ਦਾ ਭੂਚਾਲ ਆਇਆ। ਇਹ ਜ਼ਮੀਨ ਦੇ ਅੰਦਰ 70 ਕਿਲੋਮੀਟਰ ਸੀ। ਭੂਚਾਲ ਦੇ ਜ਼ਬਰਦਸਤ ਝਟਕੇ ਪੂਰੇ ਜਾਵਾ ਟਾਪੂ ਵਿੱਚ ਮਹਿਸੂਸ ਕੀਤੇ ਗਏ। ਜਾਵਾ ਟਾਪੂ ਰਾਜਧਾਨੀ ਜਕਾਰਤਾ ਤੋਂ 143 ਕਿਲੋਮੀਟਰ ਦੂਰ ਹੈ। ਭੂਚਾਲ ਦੇ ਝਟਕੇ ਕਰੀਬ ਇੱਕ ਮਿੰਟ ਤੱਕ ਮਹਿਸੂਸ ਕੀਤੇ ਗਏ।