ਇੰਗਲੈਂਡ ਵਿੱਚ ਹੋਈ ਗੋਲੀਬਾਰੀ ਦੌਰਾਨ 6 ਲੋਕਾਂ ਦੀ ਮੌਤ

ਚੰਡੀਗੜ੍ਹ, 13ਅਗਸਤ(ਵਿਸ਼ਵ ਵਾਰਤਾ)-ਦੱਖਣ ਪੱਛਮੀ ਇੰਗਲੈਂਡ ਦੇ ਪਲਾਈਮਾਊਥ ਸ਼ਹਿਰ ਵਿੱਚ ਸ਼ਾਮ ਨੂੰ ਗੋਲੀਬਾਰੀ ਵਿੱਚ 6 ਲੋਕ ਮਾਰੇ ਗਏ। ਗੋਲੀਬਾਰੀ ਦੀ ਘਟਨਾ ਵਿੱਚ ਸ਼ੱਕੀ ਸਮੇਤ ਦੋ ਮਹਿਲਾਵਾਂ ਅਤੇ ਤਿੰਨ ਪੁਰਸ਼ਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇੱਕ ਹੋਰ ਔਰਤ ਦੀ ਹਸਪਤਾਲ ਵਿੱਚ ਕੁਝ ਦੇਰ ਬਾਅਦ ਮੌਤ ਹੋ ਗਈ।






















