ਇੰਗਲੈਂਡ ਦਾ ਭਾਰਤ ਦੌਰਾ- ਸ਼ੈਡਊਲ ਦਾ ਐਲਾਨ
ਦਿੱਲੀ, 11 ਦਸੰਬਰ(ਵਿਸ਼ਵ ਵਾਰਤਾ)- ਇੰਗਲੈਂਡ ਦੇ ਖਿਲਾਫ ਦਿਨ-ਰਾਤ ਟੈਸਟ ਮੈਚ ਦੀ ਮੇਜ਼ਬਾਨੀ ਅਹਿਮਦਾਬਾਦ ਦਾ ਨਵਾਂ ਬਣਿਆ ਮੋਟੇਰਾ ਸਟੇਡੀਅਮ 24 ਫਰਵਰੀ ਤੋਂ ਕਰੇਗਾ। ਇਹ ਚਾਰ ਮੈਚਾਂ ਦੀ ਸੀਰੀਜ਼ ਦਾ ਤੀਸਰਾ ਟੈਸਟ ਹੋਵੇਗਾ ਇਸ ਤੋਂ ਇਲਾਵਾ ਇੰਗਲੈਂਡ ਸੀਰੀਜ਼ ਦਾ ਚੋਥਾ ਟੈਸਟ(4-8ਮਾਰਚ) ਵੀ ਇਥੇ ਹੀ ਖੇਡਿਆ ਜਾਵੇਗਾ।
ਭਾਰਤੀ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਦੱਸਿਆ ਕਿ ਫਰਵਰੀ-ਮਾਰਚ ਵਿੱਚ ਇੰਗਲੈਂਡ ਦੇ ਭਾਰਤੀ ਦੌਰੇ ਦੇ ਲਈ ਰੋਟੇਸ਼ਨ ਨੀਤੀ ਦੇ ਤਹਿਤ ਟੈਸਟ ਸੀਰੀਜ਼ ਦੇ ਦੋ ਹੋਰ ਮੈਚਾਂ ਦੀ ਮੇਜ਼ਬਾਨੀ ਚੇਨੱਈ (5ਫਰਵਰੀ ਤੋਂ ਪਹਿਲਾਂ ਟੈਸਟ, ਦੂਸਰਾ ਟੈਸਟ13 ਫਰਵਰੀ ਤੋਂ) ਨੂੰ ਸੌਪੀਂ ਗਈ ਹੈ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਪੂਨੇ(23ਤੋਂ 28ਮਾਰਚ) ਵਿੱਚ ਖੇਡੀ ਜਾਵੇਗੀ।
ਬੀਸੀਸੀਆਈ ਦੇ ਸੈਕਟਰੀ ਜੈ ਸ਼ਾਹ ਨੇ ਵੀਰਵਾਰ ਨੂੰ ਗੁਜਰਾਤ ਕ੍ਰਿਕਟ ਸੰਘ ਦੀ ਇੰਦੋਰ ਅਕੈਡਮੀ ਦੇ ਉਦਘਾਟਨ ਦੇ ਦੌਰਾਨ ਮੋਟੇਰਾ ਵਿੱਚ ਦਿਨ-ਰਾਤ ਟੈਸਟ ਦੀ ਮੇਜ਼ਬਾਨੀ ਦੀ ਘੋਸ਼ਣਾ ਕੀਤੀ। ਪਿਛਲੇ ਸਾਲ ਇੰਡਨ ਗਾਰਡਨਸ ਵਿੱਚ ਬੰਗਲਾਦੇਸ਼ ਦੇ ਖਿਲਾਫ ਦਿਨ-ਰਾਤ ਟੈਸਟ ਤੋਂ ਬਾਅਦ ਗੁਲਾਬੀ ਗੇਂਦ ਨਾਲ ਭਾਰਤ ਦੀ ਸਰਜ਼ਮੀਂ ਤੇ ਉਹ ਦੂਸਰਾ ਮੁਕਾਬਲਾ ਹੋਵੇਗਾ।























