ਇਜ਼ਰਾਇਲ ਦਾ ਸੈਂਟਰਲ ਗਾਜ਼ਾ ‘ਚ ਵੱਡਾ ਹਮਲਾ, 27 ਦੀ ਮੌਤ
ਚੰਡੀਗੜ੍ਹ, 6ਜੂਨ(ਵਿਸ਼ਵ ਵਾਰਤਾ)- ਇਜ਼ਰਾਇਲ ਵਲੋਂ ਸੈਂਟਰਲ ਗਾਜ਼ਾ ‘ਚ ਵੱਡਾ ਹਵਾਈ ਹਮਲਾ ਕੀਤਾ ਗਈ ਹੈ। ਜਾਣਕਾਰੀ ਮੁਤਾਬਕ ਇਸ ਹਵਾਈ ਹਮਲੇ ਰਾਹੀਂ ਇਕ ਯੂਐਨ ਸੰਚਾਲਿਤ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ 27 ਲੋਕ ਮਾਰੇ ਗਏ ਹਨ। ਇਜ਼ਰਾਇਲ ਵੱਲੋ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਬਿਲਡਿੰਗ ‘ਚ ਅੱਤਵਾਦੀ ਲੁਕੇ ਹੋਏ ਸਨ। ਜ਼ਿਕਰਯੋਗ ਹੈ ਕਿ ਇਜ਼ਰਾਇਲ ਅਤੇ ਫਲਿਸਤੀਨ ਦੀ ਜੰਗ ਨੂੰ ਚਲਦਿਆ 8 ਮਹੀਨੇ ਹੋ ਗਏ ਹਨ।























