ਦਿੱਲੀ ਵਿੱਚ ਵੀਕੈਂਡ ਕਰਫਿਊ ਲਾਗੂ
ਦਿੱਲੀ ਵਿਚ ਸੋਮਵਾਰ ਸਵੇਰ 6ਵਜੇ ਤੱਕ ਸਭ ਬੰਦ

ਦਿੱਲੀ, 15 ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਨੇ ਰਾਜ ਵਿੱਚ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰ 6ਵਜੇ ਤੱਕ ਵੀਕੈਂਡ ਕਰਫਿਊ ਲਗਾ ਦਿੱਤਾ ਹੈ। ਅਗਲੇ ਆਦੇਸ਼ ਤੱਕ ਸ਼ਹਿਰ ਵਿੱਚ ਸ਼ਾਪਿੰਗ ਮਾਲ, ਜਿਮ ਅਤੇ ਸਪਾ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।






















