ਇਸਲਾਮਾਬਾਦ ‘ਚ ਆਤਮਘਾਤੀ ਹਮਲਾ
ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ)- ਪਾਕਿਸਤਾਨ ਦੇ ਇਸਲਾਮਾਬਾਦ ‘ਚ ਆਤਮਘਾਤੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਆਈ-10 ਸੈਕਟਰ ਵਿੱਚ ਬੰਬ ਧਮਾਕਾ ਹੋਇਆ ਹੈ, ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਵਿਸਫੋਟਕਾਂ ਨਾਲ ਲੱਦੇ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ, ਜਿਸ ਨਾਲ ਉਸਦੇ ਚੀਥੜੇ ਉੱਡ ਗਏ। ਇਹ ਹਮਲਾ ਅੱਜ ਸ਼ੁੱਕਰਵਾਰ ਸਵੇਰੇ ਇਸਲਾਮਾਬਾਦ ਦੇ ਸੈਕਟਰ ਆਈ-10 ਵਿੱਚ ਹੋਇਆ।
ਡਿਪਟੀ ਇੰਸਪੈਕਟਰ ਨੇ ਦੱਸਿਆ ਕਿ ਸਵੇਰੇ 10.15 ਵਜੇ ਪੁਲੀਸ ਨੇ ਇੱਕ ਵਾਹਨ ਨੂੰ ਚੈਕਿੰਗ ਲਈ ਰੋਕਿਆ ਅਤੇ ਦੋਵਾਂ ਸਵਾਰਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਜਿਵੇਂ ਹੀ ਪੁਲਸ ਕਰਮਚਾਰੀ ਇਸ ਦੀ ਤਲਾਸ਼ੀ ਲੈਣ ਲਈ ਕਾਰ ਅੰਦਰ ਦਾਖਲ ਹੋਇਆ ਤਾਂ ਬਾਹਰ ਖੜ੍ਹੇ ਲੋਕਾਂ ਨੇ ਉਸ ਨੂੰ ਉਡਾ ਦਿੱਤਾ।