ਵਧੀਕ ਡਿਪਟੀ ਕਮਿਸ਼ਨਰ ਨੇ ਮਿਸ਼ਨ ਬੈਜ ਲਗਾ ਕੇ ਕਰਵਾਈ ਸ਼ੁਰੂਆਤ
ਕੋਵਾ ਐਪ ਰਾਹੀਂ ਲੋਕ ਜੁੜਨ ਮਿਸ਼ਨ ਫਤਿਹ ਨਾਲ ਰਾਜਦੀਪ ਸਿੰਘ ਬਰਾੜ
ਬਠਿੰਡਾ, 16 ਜੂਨ (ਕੁਲਬੀਰ ਬੀਰਾ )-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਅੱਜ ਇਸਤਿਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਆਂਗਣਬਾੜੀ ਵਰਕਰਾਂ ਨੇ ਜ਼ਿਲੇ ਵਿਚ ਕਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਰੰਭ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਰਾਜਦੀਪ ਸਿੰਘ ਬਰਾੜ ਨੇ ਮਿਸ਼ਨ ਫਤਿਹ ਬੈਜ ਲਗਾ ਕੇ ਕੀਤੀ।
ਇਸ ਮੌਕੇ ਸ: ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਆਂਗਣਬਾੜੀ ਵਰਕਰਾਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਓ ਲਈ ਸਾਵਧਾਨੀਆਂ ਬਾਰੇ ਜਾਗਰੂਕ ਕਰਣਗੀਆਂ। ਉਨਾਂ ਨੇ ਦੱਸਿਆ ਕਿ ਹੱਥ ਧੋਂਦੇ ਰਹਿਣ, ਮਾਸਕ ਪਾ ਕੇ ਰੱਖਣ ਅਤ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਨਾਲ ਅਸੀਂ ਬਿਮਾਰੀ ਆਪਣੇ ਤੋਂ ਦੂਰ ਰੱਖ ਸਕਦੇ ਹਾਂ। ਉਨਾਂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਛੋਟੇ ਬੱਚਿਆਂ, ਬਜੁਰਗਾਂ, ਗਰਭਵਤੀ ਔਰਤਾਂ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵੀ ਚੇਤਨ ਕੀਤਾ ਜਾਵੇਗਾ ਕਿ ਉਨਾਂ ਨੂੰ ਬਿਮਾਰੀ ਦਾ ਖਤਰਾ ਜਿਆਦਾ ਹੈ ਇਸ ਲਈ ਉਹ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਨ।
ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਰਾਜਦੀਪ ਸਿੰਘ ਬਰਾੜ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜ ਸਕਦੇ ਹਨ। ਉਨਾਂ ਨੇ ਕਿਹਾ ਕਿ ਇਸ ਲਈ ਕੋਵਾ ਐਪ ਦੇ ਹੋਮ ਪੇਜ ਤੇ ‘ਜੁਆਇਨ ਮਿਸ਼ਨ ਫਤਿਹ’ ਤੇ ਕਲਿਕ ਕਰੋ ਅਤੇ ਫਿਰ ‘ਜੁਆਇਨ ਨਾਓ’ ਤੇ ਕਲਿੱਕ ਕਰਕੇ ਆਪਣੇ ਵੇਰਵੇ ਭਰਦੇ ਹੋਏ ਮਿਸ਼ਨ ਫਤਿਹ ਯੋਧਾ ਬਣਨ ਲਈ ਆਪਣੀ ਤਸਵੀਰ ਨਾਲ ਰਜਿਸਟਰਡ ਹੋ ਜਾਵੋ। ਇਸ ਤੋਂ ਬਾਅਦ ਤੁਹਾਡੇ ਤੋਂ ਹਰ ਰੋਜ ਕੁਝ ਸੌਖੇ ਸਵਾਲ ਪੁੱਛੇ ਜਾਣਗੇ ਅਤੇ ਇੰਨਾਂ ਦੇ ਜਵਾਬ ਦੇਣ ਤੇ ਤੁਹਾਨੂੰ ਪੁਆਇੰਟ ਮਿਲਣਗੇ। ਇਸਤੋਂ ਬਿਨਾਂ ਹੋਰਨਾਂ ਨੂੰ ਆਪਣਾ ਰੈਫਰਲ ਨੰਬਰ ਦੇ ਕੇ ਇਹ ਐਪ ਡਾਉਨਲੋਡ ਕਰਨ ਲਈ ਪ੍ਰੇਰਿਤ ਕਰਨ ਤੇ ਵੀ ਤੁਹਾਨੂੰ ਪੁਆਇੰਟ ਮਿਲਣਗੇ। ਇਸ ਤੇ ਸਭ ਤੋਂ ਵੱਧ ਪੁਆਇੰਟ ਜਿੱਤਣ ਵਾਲਿਆਂ ਮੁੱਖ ਮੰਤਰੀ ਪੰਜਾਬ ਦੇ ਹਸਤਾਖਰ ਵਾਲਾ ਸਰਟੀਫਿਕੇਟ ਅਤੇ ਟੀਸ਼ਰਟ ਵੀ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰਮਤੀ ਅਵਤਾਰ ਕੌਰ ਨੇ ਦੱਸਿਆ ਕਿ ਅੱਜ ਬਠਿੰਡਾ ਜ਼ਿਲੇ ਵਿਚ 1300 ਆਂਗਣਬਾੜੀ ਵਰਕਰਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਜਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਵਰਕਰਾਂ ਨੇ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਕਿਸ਼ੋਰੀਆਂ ਨੂੰ 20 ਸੰਕਿਡ ਤੱਕ ਹੱਥ ਧੋਣ ਦੀ ਸਹੀ ਵਿਧੀ, ਮਾਸਕ ਲਗਾਉਣ ਦੀ ਸਹੀ ਵਿਧੀ ਅਤੇ ਸਮਾਜਿਕ ਦੂਰੀ ਦੇ ਮਹੱਤਵ ਤੋਂ ਜਾਣੂ ਕਰਵਾਇਆ।
ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ – ਕੇਜਰੀਵਾਲ
ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ...