• Latest
  • Trending
ਇਲਤੀਨਾਮਾ ਅੱਵਲ ! – ਬੁੱਧ ਸਿੰਘ ਨੀਲੋਂ

ਇਲਤੀਨਾਮਾ ਅੱਵਲ ! – ਬੁੱਧ ਸਿੰਘ ਨੀਲੋਂ

4 years ago
‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

21 seconds ago
ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

4 minutes ago
ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

9 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

3 hours ago
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

3 hours ago
ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

3 hours ago
Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

4 hours ago
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

4 hours ago
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

4 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

5 hours ago
PSEB ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

PSEB ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲ 2027 ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

5 hours ago
Hindi News
English News
Friday, November 20, 2026
No Result
View All Result
16 °c
Chandigarh
20 ° Sat
20 ° Sun
20 ° Mon
19 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਇਲਤੀਨਾਮਾ ਅੱਵਲ ! – ਬੁੱਧ ਸਿੰਘ ਨੀਲੋਂ

May 11, 2023
in ਸਾਹਿਤਕ, ਖਬਰਾਂ, ਪੰਜਾਬ
ਇਲਤੀਨਾਮਾ ਅੱਵਲ ! – ਬੁੱਧ ਸਿੰਘ ਨੀਲੋਂ

ਇਲਤੀਨਾਮਾ ਅੱਵਲ ! – ਬੁੱਧ ਸਿੰਘ ਨੀਲੋਂ

ਚੰਡੀਗੜ੍ਹ,11ਮਈ(ਵਿਸ਼ਵ ਵਾਰਤਾ)-

ਓਧਰੋਂ ਰੁਮਾਲ ਹਿੱਲਿਆ,
ਮੇਰੀ ਇਧਰੋਂ ਉਡੀ ਫੁਲਕਾਰੀ !

ਜਦੋਂ ਇਹ ਬੋਲੀ ਬਣੀ ਸੀ ਉਦੋਂ ਪਿਆਰ ਦੇ ਇਹੋ ਹੀ ਸੰਚਾਰ ਸਾਧਨ ਹੁੰਦੇ ਸਨ । ਇਨ੍ਹਾਂ ਸੰਚਾਰ ਸਾਧਨਾਂ ਤੋਂ ਅੱਗੇ ਦੀ ਗੱਲ ਹੋਰ ਵੀ ਹੁੰਦੀ ਸੀ । ਜਿਸਨੂੰ ਵਾਰਿਸ ਸ਼ਾਹ ਆਪਣੀ ਜਗਤ ਪ੍ਰਸਿੱਧ ਹੀਰ ਵਿੱਚ ਲਿਖਦਾ ਹੈ 

ਜੀਹਨੂੰ ਯਾਦ ਕਰੀਏ ਉਹ ਯਾਦ ਕਰਦਾ
ਵਾਰਿਸ ਦਿਲਾਂ ਨੂੰ ਦਿਲਾਂ ਵਿੱਚ ਰਾਹ ਹੁੰਦੇ !

ਹੁਣ ਤਾਂ ਜਿਵੇਂ ਕੈਨੇਡਾ ਤੇ ਯੂ ਕੇ ਦੇ ਵਿੱਚ ਤਿੰਨ ਡਬਲਿਊਜ਼ ਦੀ ਬਹੁਤ ਮਹੱਤਤਾ ਹੈ । ਇਹ ਤਿੰਨ ਸ਼ਬਦ( ਵੋਮੈਨ) ਔਰਤ (ਵਰਕ) ਨੌਕਰੀ ਤੇ( ਵੈਦਰ) ਮੌਸਮ ਹਨ। ਇਹਨਾਂ ਦਾ ਕੋਈ ਵੀ ਵਿਸਵਾਸ਼ ਨਹੀਂ ਕਿ ਤੁਹਾਨੂੰ ਕਿਸਨੇ ਧੋਖਾ ਦੇ ਜਾਣਾ ਹੈ । ਪਰ ਫੇਰ ਵੀ ਉਥੇ ਜ਼ਿੰਦਗੀ ਚੱਲੀ ਜਾ ਰਹੀ ਹੈ । ਇਥੇ ਇਹ ਗੱਲ ਨਹੀਂ ਜੋ ਪੰਜਾਬ ਦੇ ਵਿੱਚ ਹੈ, ਇੰਗਲੈਂਡ ਦਾ ਗੁਲਾਮ ਰਿਹਾ ਹੈ । ਗੁਲਾਮੀ ਦਾ ਅਹਿਸਾਸ ਸਾਡੇ ਖੂਨ ਵਿੱਚ ਹੈ । ਪੰਜਾਬ ਦੇ ਜਦ ਗਦਰੀ ਬਾਬਿਆਂ ਨੇ ਅੰਗਰੇਜ਼ਾਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ ਤਾਂ ਸਦੀਆਂ ਤੋਂ ਹਾਕਮਾਂ ਦੇ ਸੇਵਕ ਰਹੇ ਜਗੀਰਦਾਰ ਤੇ ਚੌਧਰੀ ਗਦਰੀ ਬਾਬਿਆਂ ਦੇ ਮੁਖਬਰ ਬਣ ਅੰਗਰੇਜ਼ਾਂ ਤੋਂ ਜ਼ਮੀਨਾਂ ਦੇ ਮੁਰੱਬੇ ਹਾਸਲ ਕਰਨ ਲੱਗੇ । ਦੇਸ਼ ਭਗਤਾਂ ਨਾਲੋਂ ਗਦਾਰਾਂ ਦੀ ਗਿਣਤੀ ਵੱਧ ਸੀ । ਚੋਰ ਚੋਰੀ ਕਰਨੋ ਹਟ ਸਕਦਾ ਪਰ ਹੇਰਾਫੇਰੀ ਤੋਂ ਨਹੀਂ ਹਟ ਸਕਦਾ । ਗਦਾਰੀ ਤੇ ਚੋਰੀ ਖਾਨਦਾਨੀ ਬਣ ਜਾਂਦੀ ਹੈ । ਜਿਵੇਂ ਕੋਈ ਬੀਮਾਰੀ ਸੱਤ ਪੀੜ੍ਹੀਆਂ ਨਹੀਂ ਜਾਂਦੀ ਇਹੋ ਹਾਲ ਗਦਾਰ ਦਾ ਹੁੰਦਾ ਹੈ । ਗੱਲ ਸਮਝਣ ਲਈ ਆ ਰਾਜਸਥਾਨ ਦੀ ਲੋਕ ਕਥਾ ਸੁਣ ਲਵੋ ਜਿਹੜੀ ਡਾ.ਕੁਲਦੀਪ ਸਿੰਘ ਦੀਪ ਦੀ ਵਾਲ ਚੱਕੀ ਹੈ ।

ਨਾਨਕਿਆਂ ਦੀ ਨਸਲ
ਰਾਜਸਥਾਨ ਦੀ ਮਸ਼ਹੂਰ ਦੰਦ ਕਥਾ
ਰਾਜਸਥਾਨ ਦੀ ਇਕ ਮਸ਼ਹੂਰ ਕਥਾ ਹੈ ….ਕਿ ਰਾਜਸਥਾਨ ਵਿਚ ਇਕ ਡਾਕੂ ਬੜਾ ਮਕਬੂਲ ਸੀ। ਉਨ੍ਹਾਂ ਦਿਨਾਂ ਵਿੱਚ ਰਾਜਸਥਾਨ ਵਿੱਚ ਡਾਕੂ ਬੋਤਿਆਂ ਦੇ ਉੱਪਰ ਡਾਕੇ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।ਕਿਉਂਕਿ ਡਾਕਾ ਮਾਰ ਕੇ ਬੋਤਿਆਂ ‘ਤੇ ਭੱਜਣਾ ਆਸਾਨ ਹੁੰਦਾ ਸੀ।ਉਸੇ ਹੀ ਇਲਾਕੇ ਵਿੱਚ ਬੋਤਿਆਂ ਦਾ ਇਕ ਮਸ਼ਹੂਰ ਵਪਾਰੀ ਸੀ।ਲੋਕ ਦੂਰੋਂ ਦੂਰੋਂ ਉਸ ਕੋਲੋਂ ਬੋਤੇ ਖ਼ਰੀਦਣ ਲਈ ਆਉਂਦੇ।ਡਾਕੂ ਵੀ ਉਸ ਕੋਲੋਂ ਬੋਤੇ ਖਰੀਦਣ ਲਈ ਚਲਾ ਗਿਆ। ਦੇਖਦੇ ਦਿਖਾਉਂਦੇ ਡਾਕੂ ਨੂੰ ਇਕ ਤੇਜ਼ ਤਰਾਰ ਬੋਤੀ ਪਸੰਦ ਆ ਗਈ।ਪਰ ਵਪਾਰੀ ਨੇ ਉਹ ਬੋਤੀ ਡਾਕੂ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ :
ਵਪਾਰੀ : ਮੇਰੀ ਸਲਾਹ ਮੰਨ ਤੂੰ ਇਹ ਬੋਤੀ ਨਾ ਖ਼ਰੀਦ।
ਡਾਕੂ : ਕਿਉਂ ?
ਵਪਾਰੀ : ਕਿਉਂਕਿ ਇਸ ਦੀ ਨਾਨੀ ਪਾਣੀ ਵਿੱਚ ਬੈਠਦੀ ਸੀ
ਡਾਕੂ : ਕੀ ਕਦੇ ਇਸ ਦੀ ਮਾਂ ਪਾਣੀ ਵਿਚ ਬੈਠੀ ?
ਵਪਾਰੀ : ਨਹੀਂ
ਡਾਕੂ : ਕੀ ਕਦੇ ਇਹ ਆਪ ਪਾਣੀ ਵਿਚ ਬੈਠੀ ?
ਵਪਾਰੀ : ਨਹੀਂ
ਡਾਕੂ : ਫੇਰ ਕੋਈ ਗੱਲ ਨਹੀਂ, ਇਹ ਆਪ ਕਦੇ ਪਾਣੀ ਵਿਚ ਨਹੀਂ ਬੈਠੀ ਇਸ ਦੀ ਮਾਂ ਕਦੇ ਪਾਣੀ ਵਿਚ ਨਹੀਂ ਬੈਠੀ… ਨਾਨਕਿਆਂ ਦੀ ਗੱਲ ਤਾਂ ਹੁਣ ਬਹੁਤ ਦੂਰ ਜਾ ਰਹੀ…ਮੈਂ ਇਹੀ ਬੋਤੀ ਖਰੀਦਾਂਗਾ।
ਆਖ਼ਰ ਡਾਕੂ ਨੇ ਵਪਾਰੀ ਕੋਲੋਂ ਉਹ ਬੋਤੀ ਖ਼ਰੀਦ ਲਈ।
ਕੁਝ ਸਮੇਂ ਬਾਅਦ ਇਕ ਦਿਨ ਡਾਕਾ ਮਾਰ ਕੇ ਭੱਜੇ ਹੋਏ ਡਾਕੂਆਂ ਦੇ ਪਿੱਛੇ ਪੁਲਸ ਪੈ ਗਈ। ਨਵੀਂ ਖਰੀਦੀ ਹੋਈ ਤੇਜ਼ ਤਰਾਰ ਬੋਤੀ ਧੂੜ ਉਡਾਉਂਦੀ ਮਾਰੂਥਲਾਂ ਨੂੰ ਚੀਰਦੀ ਜਾਵੇ।ਡਾਕੂ ਬੜਾ ਖ਼ੁਸ਼ ! ਲੰਮਾ ਪੈਂਡਾ ਤੈਅ ਕਰਨ ਪਿੱਛੋਂ ਬੋਤੀ ਨੂੰ ਰੇਗਿਸਤਾਨ ਵਿਚ ਪਾਣੀ ਦਿਖ ਗਿਆ… ਬੋਤੀ ਨੇ ਪਾਣੀ ਦੇਖਦਿਆਂ ਸਾਰ ਜ਼ਰਾ ਵੀ ਦੇਰ ਨਾ ਲਾਈ ਝੱਟ ਪਾਣੀ ਵਿੱਚ ਬੈਠ ਗਈ … ਡਾਕੂ ਨੇ ਬੋਤੀ ਨੂੰ ਬੜਾ ਉਠਾਇਆ ਬੜਾ ਕੁੱਟਿਆ ਪਰ ਬੋਤੀ ਟੱਸ ਤੋਂ ਮੱਸ ਨਾ ਹੋਈ ….ਉਧਰ ਪੁਲਸ ਡਾਕੂ ਵੱਲ ਵਧਦੀ ਆ ਰਹੀ ਸੀ….ਆਖ਼ਰ ਪੁਲਸ ਨੇ ਆ ਕੇ ਡਾਕੂ ਦੇ ਸਿਰ ਤੇ ਰਫਲਾਂ ਤਾਣ ਲਈਆਂ … ਹੁਣ ਡਾਕੂ ਕਦੇ ਬੋਤੀ ਵੱਲ ਦੇਖਦਾ…ਕਦੇ ਵਪਾਰੀ ਦੀ ਗੱਲ ਯਾਦ ਕਰਦਾ…. ਸਾਲੀ ਨਾਨਕਿਆਂ ‘ਤੇ ਈ ਨਿੱਕਲੀ…
ਨਸਲ, ਨਸਲ ਹੀ ਹੁੰਦੀ ਐ…।
##
ਅੰਗਰੇਜ਼ਾਂ ਦੀ ਇਹ ਵੀ ਨੀਤੀ ਸੀ ਕਿ ਪਾੜੋ ਤੇ ਰਾਜ ਕਰੋ । ਉਨ੍ਹਾਂ ਭਾਰਤੀਆਂ ਨੂੰ ਜਾਤਾਂ ਤੇ ਫਿਰਕਿਆਂ ਵਿੱਚ ਪਾੜ ਕੇ ਰਾਜ ਕੀਤਾ ਤੇ ਗਦਾਰ ਗਦਾਰੀ ਕਰਦੇ ਰਹੇ । ਦੇਸ਼ ਵੰਡਿਆ ਗਿਆ । ਪੰਜਾਬ ਦੇ ਦੋ ਟੋਟੇ ਕਰ ਦਿੱਤੇ । ਅਖੌਤੀ ਆਜ਼ਾਦੀ ਆ ਗਈ । ਭਾਰਤ ਸਰਕਾਰ ਨੇ ਗਦਾਰਾਂ ਨੂੰ ਰੁਤਬੇ ਬਖ਼ਸ਼ੇ । ਦੇਸ਼ ਜੰਗ ਲੜਨ ਵਾਲੇ ਗਰੀਬ ਹੋ ਗਏ ਤੇ ਗਦਾਰ ਹਾਕਮ ਬਣ ਗਏ । ਭਾਰਤੀ ਸਟੇਟ ਦੀਆਂ ਅੱਖਾਂ ਵਿੱਚ ਪੰਜਾਬ ਤੇ ਪੰਜਾਬੀ ਰੜਕਦੇ ਹਨ । ਉਹ ਇਹਨਾਂ ਨੂੰ ਖਤਮ ਕਰਨ ਲਈ ਸਦਾ ਇਹਨਾਂ ਦੇ ਰਾਹੀ ਚਾਲਾਂ ਚੱਲਦੇ ਤੇ ਛਲਦੇ ਹਨ। ਹੁਣ ਜਿਹੜਾ ਕੰਮ ਏਜੰਸੀਆਂ ਨੇ ਕਰਨਾ ਹੁੰਦਾ ਹੈ । ਉਹ ਆਪਣੇ ਮੁਖਬਰਾਂ ਰਾਹੀ ਕਰਵਾ ਲੈਂਦੀ ਹੈ ।
ਸਿੱਖ ਸੰਘਰਸ਼ ਦੇ ਬਹੁਗਿਣਤੀ ਸਰਕਾਰ ਦੇ ਪਾਲੇ ਸਖਸ਼ ਅੱਜ ਵੀ ਜਿਉਦੇ ਹਨ । ਦੂਜੇ ਪਾਸੇ ਜਿਹਨਾਂ ਨੇ ਭਾਵੁਕਤਾ ਵਸ ਸੰਘਰਸ਼ ਕੀਤਾ ਉਹ ਸਭ ਮਾਰੇ ਗਏ । ਚੌਧਰੀ ਕਰੋੜ ਪਤੀ ਬਣ ਗਏ ਹਨ ਤੇ ਐਸ਼ ਕਰਦੇ ਹਨ ਤੇ ਸੱਤਾ ਦਾ ਸੁਖ ਮਾਣਦੇ ਹਨ ।
ਹੁਣ ਭਾਰਤੀ ਹਾਕਮ ਅੰਗਰੇਜ਼ਾਂ ਦੀ ਨੀਤੀ ਵਰਤਦੇ ਹਨ । ਜਿਹੜਾ ਕੰਮ ਉਨ੍ਹਾਂ ਨੇ ਕਰਨਾ ਹੁੰਦਾ ਹੈ । ਸਾਡੇ ਆਪਣੇ ਕਰੀ ਜਾਂਦੇ ਹਨ । ਸੋਚਣ ਵਾਲਾ ਖਾਨਾ ਸਾਡਾ ਬੰਦ ਹੈ । ਅਸੀਂ ਪਿੱਛ ਲੱਗ ਬਹੁਗਿਣਤੀ ਵਿੱਚ ਭਾਵਨਾਵਾਂ ਵਿੱਚ ਭੜਕਣ ਵਾਲੇ ਹਾਂ ਤੇ ਪਰਵਾਨੇ ਬਣ ਸ਼ਮਾਂ ਉਤੇ ਨੱਚ ਕੇ ਮੱਚਦੇ ਹਾਂ । ਹਾਕਮ ਆਪਣੇ ਸੂਤਰਾਂ ਰਾਹੀ ਰੁਮਾਲ ਹਿਲਾ ਦੇਦਾ ਹੈ ਤੇ ਇਧਰੋ ਫੁਲਕਾਰੀ ਹਿੱਲਦੀ ਹੈ । ਹੱਕ ਤੇ ਵਿਰੋਧ ਵਿੱਚ ਜੰਗ ਸ਼ੁਰੂ ਹੁੰਦੀ ਹੈ । ਹੁਣ ਵੀ ਉਹੀ ਕੁੱਝ ਹੋ ਰਿਹਾ ਹੈ । ਦਿਮਾਗੋਂ ਪੈਦਲ ਭਾਵਨਾਵਾਂ ਦੇ ਵਸ ਜਨਤਾ ਕੁਰਬਾਨੀਆਂ ਦੇਣ ਲਈ ਪੱਬਾਂ ਭਾਰ ਹੋ ਜਾਂਦੀ ਹੈ । ਹਾਕਮ ਹੱਸਦਾ ਹੈ । ਅਸੀਂ ਆਪ ਹੀ ਆਪਣਿਆਂ ਦੇ ਸਿਰ ਪਾੜਨ ਤੇ ਉਨ੍ਹਾਂ ਦੇ ਮੁੱਲ ਰੱਖਣ ਲੱਗਦੇ ਹਾਂ ।
ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ । ਮੌਕਾਪ੍ਰਸਤੀ ਭਾਰੂ ਹੁੰਦੀ ਹੈ । ਇਹਨਾਂ ਦੇ ਵਿੱਚ ਦੂਜੇ ਤੇ ਤੀਜੇ ਬਦਲ ਮਿਲ ਜਾਣ ਨਾਲ ਜਾਨ ਵਾਰਨ ਮਹਿਬੂਬ ਸੈਦੇ ਦੀ ਡੋਲੀ ਚੜ੍ਹ ਜਾਂਦੀ ਹੈ । ਆਸ਼ਕ ਰਾਝਾਂ ਮੱਝਾਂ ਚਾਰਦਾ ਰਹਿ ਜਾਂਦਾ । ਸਿਆਸੀ ਲੋਕ ਵੀ ਪੱਗ ਤੇ ਪਾਰਟੀ ਬਦਲਣ ਲੱਗਿਆ ਵਰਕਰਾਂ ਦੀਆਂ ਨਹੀਂ ਆਪਣੀਆਂ ਸੁਖ ਸਹੂਲਤਾਂ ਵੇਖਦੇ ਹਨ । ਹੁਣ ਪੰਜਾਬ ਦੇ ਵਿੱਚ ਬਹੁਗਿਣਤੀ ਦਲ ਬਦਲੂ ਆਗੂਆਂ ਦੀ ਹੈ । ਕਿਸੇ ਨੂੰ ਰਾਜ ਤੇ ਕੌਮ ਦਾ ਫਿਕਰ ਨਹੀਂ ।
ਹੁਣ ਸਿਆਸੀ ਆਗੂ ਜਿਹੜੇ ਪੱਕੇ ਚੋਰ ਹਨ ਉਹ ਗੰਗਾ ਵਿੱਚ ਨਹਾ ਕੇ ਹਾਕਮਾਂ ਦੀ ਖੁਰਲੀ ਉਤੇ ਜਾ ਰਹੇ ਹਨ । ਜਿਹੜੇ ਖਾਨਦਾਨੀ ਗਦਾਰ ਹਨ ਉਹ ਧਰਮ ਦਾ ਲਿਬਾਸ ਪਾ ਕੇ ਪੂਰਨ ਆਜ਼ਾਦੀ ਦਾ ਨਾਹਰਾ ਲਾ ਕੇ ਭਾਵਨਾਵਾਂ ਨੂੰ ਵਰਤਦੇ ਹਨ ।
ਹੁਣ ਫੇਰ ਲੋਕ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਦੇ ਹਨ । ਹਾਕਮ ਚਾਲਾਂ ਚੱਲ ਰਹੇ ਹਨ । ਆਪਣੇ ਬੰਦੇ ਫਿਟ ਕਰ ਰਹੇ ਹਨ ਤੇ ਅਸੀਂ ਸੇਵਾ ਭਾਵਨਾ ਦੇ ਵਿੱਚ ਸਵਰਗ ਜਾਣ ਲਈ ਕਦੇ ਢਿੱਡ ਦੇ ਭੁੱਖਿਆਂ ਦੇ ਲਈ ਤੇ ਕਦੇ ਸੱਤਾ ਦੇ ਭੁੱਖਿਆਂ ਲਈ ਲੰਗਰ ਲਗਾ ਰਹੇ ਹਾਂ । ਹਾਕਮ ਰਾਜ ਕਰੀ ਜਾ ਰਹੇ ਹਨ ਤੇ ਅਸੀਂ ਖੁਦ ਭੁੱਖ ਦੇ ਨਾਲ ਮਰੀ ਜਾ ਰਹੇ ਹਾਂ । ਸੋਚਣ ਵਾਲੀ ਸੁੱਚ ਬੰਦ ਹੈ ।
ਹਾਕਮ ਨੇ ਰੁਮਾਲ ਹਿਲਾਇਆ ਤੇ ਇਧਰ ਫੁਲਕਾਰੀਆਂ ਹਿੱਲਣ ਤੇ ਕਿੱਲਣ ਲੱਗੀਆਂ । ਗਾਇਕਾ ਬੀਬੀ ਰਣਜੀਤ ਕੌਰ ਦੇ ਬੋਲ ਹਵਾ ਵਿੱਚ ਗੂੰਜਣ ਲੱਗੇ ; ” ਨੀ ਉਧਰੋਂ ਰੁਮਾਲ ਹਿੱਲਿਆ ਤੇ ਮੇਰੀ ਇਧਰੋਂ ਉਡੀ ਫੁਲਕਾਰੀ !”
ਗੱਲ ਸਮਝਣ ਦੀ ਹੈ ਕਿ ਕੌਣ ਰੁਮਾਲ ਹਿਲਾ ਰਿਹਾ ਹੈ ਤੇ ਕਦੋਂ ਤੱਕ ਇਹ ਰੁਮਾਲ ਹਿਲਦੇ ਰਹਿਣਗੇ ਤੇ ਅਸੀਂ ਕਠਪੁਤਲੀਆਂ ਵਾਂਗੂੰ ਤਾਂਡਵ ਨਾਚ ਨੱਚਦੇ ਰਹਾਂਗੇ ?

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

by Ankit
November 20, 2026
0

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ *10 ਮਹੀਨਿਆਂ ਦੌਰਾਨ ਪੁਲਿਸ ਟੀਮਾਂ ਵੱਲੋਂ 48 ਹਜ਼ਾਰ ਵਿਅਕਤੀਆਂ ਵਿਰੁੱਧ...

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

by Ankit
November 20, 2026
0

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ *ਸੂਬੇ 'ਚ...

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

by Ankit
November 20, 2026
0

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 20, 2026
0

ਚੰਡੀਗੜ੍ਹ, 20 ਨਵੰਬਰ  (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

by Ankit
November 20, 2026
0

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ *10 ਮਹੀਨਿਆਂ ਦੌਰਾਨ ਪੁਲਿਸ ਟੀਮਾਂ ਵੱਲੋਂ 48 ਹਜ਼ਾਰ ਵਿਅਕਤੀਆਂ ਵਿਰੁੱਧ...

Most Popular

Hukamnama Sri Darbar Sahib Today – 02 November 2026 | Ang 668 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 02 November 2026 | Ang 668 I ਅੱਜ ਦਾ ਹੁਕਮਨਾਮਾ

by Ankit
3 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 02-11-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 