
ਨਵੀਂ ਦਿੱਲੀ, 14 ਨਵੰਬਰ -ਇਰਾਨ ਤੇ ਇਰਾਕ ਦੀ ਸਰਹੱਦ ਉਤੇ ਕੁਝ ਦਿਨ ਪਹਿਲਾਂ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ| ਹੁਣ ਤਕ ਇਸ ਭੂਚਾਲ ਕਾਰਨ 452 ਲੋਕ ਮਾਰੇ ਜਾ ਚੁੱਕੇ ਹਨ, ਜਦੋਂ ਕਿ ਹਜ਼ਾਰਾਂ ਲੋਕ ਇਸ ਭੂਚਾਲ ਕਾਰਨ ਫੱਟੜ ਹੋਏ ਹਨ|
ਦੱਸਣਯੋਗ ਹੈ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 7.3 ਮਾਪੀ ਗਈ ਸੀ, ਜਿਸ ਕਾਰਨ ਇੱਥੇ ਵੱਡੀ ਗਿਣਤੀ ਵਿਚ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ| ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ|
Pakistan : ਬਲੋਚਿਸਤਾਨ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ
ਕੁਏਟਾ, 20 ਨਵੰਬਰ (ਵਿਸ਼ਵ ਵਾਰਤਾ) - ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਬਲੋਚਿਸਤਾਨ ਵਿੱਚ ਮਕਰਾਨ ਕੋਸਟਲ ਹਾਈਵੇਅ 'ਤੇ ਤੁਰਬਤ ਤੋਂ ਕਰਾਚੀ...





















