ਇਪਟਾ ਦੇ ਰਾਸ਼ਟਰੀ ਪ੍ਰਧਾਨ ਨਾਟਕਰਮੀ ਪ੍ਰਸੰਨਾ
ਤਨਵੀਰ ਅਖ਼ਤਰ ਅਤੇ ਇੰਦਰਜੀਤ ਰੂਪੋਵਾਲੀ ਬਣੇ ਜਨਰਲ ਸਕੱਤਰ ਅਤੇ ਸਹਿ-ਸਕੱਤਰ
ਚੰਡੀਗੜ੍ਹ,22ਮਾਰਚ(ਵਿਸ਼ਵ ਵਾਰਤਾ)-ਇਪਟਾ ਦੇ ਰਾਸ਼ਟਰੀ ਪ੍ਰਧਾਨ ਦੇਸ਼ ਦੇ ਚਰਚਿੱਤ ਨਾਟਕਰਮੀ ਕਰਨਾਟਕ ਤੋਂ ਪ੍ਰਸੰਨਾ, ਪ੍ਰਸੰਨਾ ਜੀ ਦੇ ਰੁਝੇਵਿਆਂ ਕਾਰਣ ਕਾਰਜਕਾਰੀ ਪ੍ਰਧਾਨ ਯੂ.ਪੀ. ਤੋਂ ਰੰਗਕਰਮੀ ਰਾਕੇਸ਼ ਵੇਦਾ, ਜਨਰਲ ਸਕੱਤਰ ਬਿਹਾਰ ਤੋਂ ਰੰਗਕਰਮੀ ਤਨਵੀਰ ਅਖ਼ਤਰ ਅਤੇ ਸਹਿ-ਸਕੱਤਰ ਪੰਜਾਬ ਤੋਂ ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਬੀਤੇ ਦਿਨੀ ਡਾਲਟੰਨ ਗੰਜ ਝਾਰਖੰਡ ਵਿਖੇ ਹੋਈ ਇਪਟਾ ਦੀ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਸਰਬਸੰਮਤੀ ਨਾਲ ਚੁਣੇ ਗਏ।
ਇਸ ਤੋਂ ਇਲਾਵਾ ਪੰਜਾਬ ਤੋਂ ਨਾਟਕਰਮੀ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਖੰਨਾ, ਮੀਤ ਪ੍ਰਧਾਨ ਡਾ. ਕੁਲਦੀਪ ਸਿੰਘ ਦੀਪ ਅਤੇ ਅਮਨ ਭੋਗਲ ਨੂੰ ਇਪਟਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਚੁਣਿਆਂ ਗਿਆ ਹੈ।