ਇਨਕਮ ਟੈਕਸ ਵਿਭਾਗ ਦੀ ਨਵੀ ਵੈੱਬ ਸਾਇਟ ਕਾਰਨ ਟੈਕਸਦਾਤਾ ਹੋਏ ਪ੍ਰੇਸ਼ਾਨ
ਵਿਭਾਗ ਇਸ ਪਾਸੇ ਵੱਲ੍ਹ ਤੁਰੰਤ ਧਿਆਨ ਦੇਵੇ-ਐਡਵੋਕੇਟ ਚੰਦਨ ਭੂਸ਼ਨ
ਬੁਢਲਾਡਾ 9ਜੁਲਾਈ(ਵਿਸ਼ਵ ਵਾਰਤਾ): ਇਨਕਮ ਟੈਕਸ ਦੀਆਂ ਰਿਟਰਨਾਂ ਦਾਖਿਲ ਕਰਨ ਲਈ ਖਪਤਕਾਰਾਂ ਨੂੰ ਵਿਭਾਗ ਵੱਲੋਂ ਬਣਾਏ ਗਏ ਪੋਰਟਲ ਤੇ ਫਾਰਮ ਅਪਲੋਡ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਮਹੀਨੇ ਪਹਿਲਾ ਵਿਭਾਗ ਵੱਲੋਂ ਲਿਆਦੀ ਗਈ ਵੈਬਸਾਇਟ ਤੇ ਨਾ ਮਾਤਰ ਹੀ ਰਿਟਰਨਾਂ ਫਾਇਲ ਹੋ ਸਕੀਆਂ ਹਨ। ਟੈਕਸ ਅਤੇ ਬਾਰ ਐਸ਼ੋਸ਼ੀਏਸ਼ਨ ਆਬਕਾਰੀ ਵਿਭਾਗ ਦੇ ਐਡਵੋਕੇਟ ਚੰਦਨ ਗੁਪਤਾ ਨੇ ਦੱਸਿਆ ਕਿ ਨਵਾ ਪੋਰਟਲ ਚੱਲ ਨਹੀਂ ਰਿਹਾ ਜਿਸ ਦੇ ਕਾਰਨ ਰਿਟਰਨਾਂ ਦਾਖਲ ਕਰਨ ਲਈ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਟੀ ਡੀ ਐਸ ਦੀਆਂ ਰਿਟਰਨਾਂ ਵੀ ਰੱਦ ਹੋ ਰਹੀਆਂ ਹਨ। ਪੋਰਟਲ ਵਿੱਚ ਕਾਫੀ ਕਮੀਆਂ ਹਨ ਜਿਸਦੇ ਚਲਦੇ ਪਿਛਲੇ ਇੱਕ ਮਹੀਨੇ ਤੋਂ ਟੈਕਸ ਅਤੇ ਟੀ ਡੀ ਐਸ ਦੀਆਂ ਰਿਟਰਨਾਂ ਦਾਖਿਲਾ ਨਹੀਂ ਹੋ ਰਹੀਆਂ। ਐਡਵੋਕੇਟ ਭੂਸ਼ਨ ਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਪੁਰਾਣਾ ਪੋਰਟਲ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਤਾਂ ਕਿ ਇਨਕਮ ਟੈਕਸ ਦੇਣ ਵਾਲੇ ਆਪਣੀਆਂ ਰਿਟਰਨਾਂ ਫਾਇਲ ਕਰ ਸਕਣ। ਉਨ੍ਹਾਂ ਦੱਸਿਆ ਕਿ ਨਵਾ ਪੋਰਟਲ ਜਾਰੀ ਕਰਨ ਤੇ ਪੁਰਾਣਾ ਪੋਰਟਲ ਬੰਦ ਕਰਨ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਧੀ ਅਧੂਰੀ ਵੈਬਸਾਇਟ ਕਾਰਨ ਟੈਕਸਦਾਤਾ ਹੋ ਰਹੇ ਹਨ ਪ੍ਰੇਸ਼ਾਨ:
ਇਨਕਮ ਟੈਕਸ ਵਿਭਾਗ ਵੱਲੋਂ ਰਿਟਰਨ ਦਾਖਿਲ ਕਰਨ ਲਈ 7 ਪ੍ਰਕਾਰ ਦੇ ਫਾਰਮ ਦਿੱਤੇ ਗਏ ਹਨ ਜ਼ੋ ਵਿਭਾਗ ਨੇ ਅਪ੍ਰੈਲ ਤੱਕ ਅਪਲੋਡ ਕਰ ਦਿੱਤੇ ਜਾਂਦੇ ਹਨ ਪਰ ਇਸ ਸਾਲ ਜੁਲਾਈ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਵੀ 3 ਫਾਰਮ ਹੀ ਅਪਲੋਡ ਕੀਤੇ ਗਏ ਹਨ ਜ਼ਦੋਂ ਕਿ 4 ਫਾਰਮ (3,5,6,7) ਵੈੱਬ ਸਾਇਟ ਤੇ ਅਪਲੋਡ ਨਹੀਂ ਕੀਤੇ ਗਏ। ਐਡਵੋਕੇਟ ਭੂਸ਼ਨ ਨੇ ਦੱਸਿਆ ਕਿ ਅੱਧੀ ਅਧੂਰੀ ਵੈੱਬ ਸਾਇਟ ਕਾਰਨ ਟੈਕਸ ਦਾਤਾ ਅਤੇ ਵਕੀਲਾਂ ਨੂੰ ਨਵੀ ਪ੍ਰੇਸ਼ਾਨੀ ਖੜੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੈਕਸਦਾਤਾ ਨੂੰ ਆਪਣੀ ਰਿਟਰਨ ਭਰਨ, ਸ਼ਿਕਾਇਤ ਦਰਜ ਕਰਵਾਉਣ, ਆਨਲਾਇਨ ਬਿਨੈ ਪੱਤਰ ਆਦਿ ਤੱਕ ਵੈੱਬ ਸਾਇਟ ਬੰਦ ਹੋਣ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਟਰਨ ਫਾਇਲ ਨਾ ਹੋਣ ਕਾਰਨ ਸਭ ਤੋਂ ਵੱਡਾ ਨੁਕਸਾਨ ਟੈਕਸ ਦਾਤਾ ਦਾ ਹੋ ਰਿਹਾ ਹੈ। ਜਿਨ੍ਹਾਂ ਨੇ ਕਰਜ਼ਾ ਲੈਣ ਲਈ ਬੇਨਤੀ ਪੱਤਰ ਦਿੱਤਾ ਹੋਇਆ ਹੈ। ਰਿਟਰਨ ਕਾਰਨ ਕਰਜਾਂ ਲੈਣ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।























