
ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)- ਮੁਕਤਸਰ ਦੇ ਪਿੰਡ ਕੋਟਲੀ ਸੰਘਰ ਦੇ ਇਕ 23 ਸਾਲਾ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ| ਉਸ ਦੇ ਸਿਰ ਉਤੇ 4 ਲੱਖ ਦਾ ਕਰਜ਼ਾ ਸੀ| ਇਸ 23 ਸਾਲਾ ਕੁਲਦੀਪ ਸਿੰਘ ਦਾ ਬਚਪਨ ਵਿਚ ਹੀ ਪਿਓ ਮਰ ਗਿਆ ਸੀ ਅਤੇ ਇਸ ਨੇ ਆਪਣੇ ਭੈਣ ਦੇ ਵਿਆਹ ਲਈ ਕਰਜ਼ਾ ਚੁਕਿਆ ਸੀ ਜੋ ਕਿ ਉਹ ਮੋੜ ਨਹੀਂ ਸਕਿਆ ਸੀ| ਇਸ ਤੋਂ ਦੁਖੀ ਹੋ ਕੇ ਇਸ ਨੌਜਵਾਨ ਨੇ ਆਤਮ ਹੱਤਿਆ ਕਰ ਲਈ|
ਦਰਦਨਾਕ ਸੜਕ ਹਾਦਸੇ ਦੌਰਾਨ 2 ਸਾਲਾ ਬੱਚੀ ਦੀ ਮੌਤ, ਮਾਂ ਜਖ਼ਮੀ
ਅੰਮ੍ਰਿਤਸਰ, 31 ਅਕਤੂਬਰ (ਵਿਸ਼ਵ ਵਾਰਤਾ) ਅੰਮ੍ਰਿਤਸਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ 2 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਉਸ...























