ਇਕੋ ਘਰ ’ਚ ਮਿਲੀਆਂ 4 ਲਾਸ਼ਾਂ, ਇਲਾਕੇ ‘ਚ ਫੈਲੀ ਦਹਿਸ਼ਤ
ਚੰਡੀਗੜ੍ਹ, 16ਜੁਲਾਈ(ਵਿਸ਼ਵ ਵਾਰਤਾ)ਉਤਰ ਪੂਰਵੀ ਦਿੱਲੀ ਦੇ ਜਾਫਰਾਵਾਦ ਖੇਤਰ ਵਿੱਚ ਇਕੋ ਘਰ ’ਚ 4 ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ੍ਹ ਗਈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਦੇ ਮੁਖੀ 40 ਸਾਲਾ ਇਸਰਾਰ ਅਹਿਮਦ ਨੇ ਆਪਣੀ ਪਤਨੀ ਫਰਹੀਨ ਅਤੇ ਦੋ ਛੋਟੀਆਂ ਬੱਚੀਆਂ ਇਨਾਆ ਅਤੇ ਯਾਸ਼ਿਕਾ ਨੂੰ ਪਹਿਲਾ ਕੋਈ ਨਸ਼ੀਲੀ ਚੀਜ ਖਵਾ ਦਿੱਤੀ ਫਿਰ ਤਿੰਨਾਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਦਾ ਪਤਾ ਚਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਨੂੰ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। ਚਾਰੇ ਲਾਸ਼ਾਂ ਚੌਥੀ ਮੰਜ਼ਿਲ ਉਤੇ ਇਕ ਕਮਰੇ ਵਿਚੋਂ ਮਿਲੀਆਂ।ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।























