ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮਿਲੇਗੀ 300 ਯੁਨਿਟ ਮੁਫਤ ਬਿਜਲੀ
ਚੰਡੀਗੜ੍ਹ,9 ਜੁਲਾਈ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਆਜ਼ਾਦੀ ਦੀ ਲੜਾਈ ਲੜਨ ਵਾਲੇ ਘੁਲਾਟੀਆਂ ਦੇ ਪਰਿਵਾਰਾਂ ਨੂੰ ਹੁਣ ਪਹਿਲਾਂ ਮਿਲ ਰਹੀ 200 ਯੁਨਿਟ ਮੁਫਤ ਬਿਜਲੀ ਦੀ ਜਗ੍ਹਾ 300 ਯੁਨਿਟਾਂ ਮੁਫਤ ਦਿੱਤੀਆਂ ਜਾਣਗੀਆਂ। ਪਹਿਲਾਂ ਇਹ ਸਿਰਫ ਆਜ਼ਾਦੀ ਘੁਲਾਟੀਆਂ ਨੂੰ ਹੀ ਮਿਲਦੀ ਸੀ ਤੇ ਹੁਣ ਉਹਨਾਂ ਦੇ ਬੱਚੇ ਅਤੇ ਪੋਤੇ ਪੋਤੀਆਂ ਨੂੰ ਵੀ ਮੁਫਤ ਬਿਜਲੀ ਦੀ ਸਹੂਲਤ ਮਿਲੇਗੀ।























